LOC ''ਤੇ ਪਹਿਲੀ ਵਾਰ ਭਾਰਤੀ ਫ਼ੌਜ ਦੀਆਂ ਬੀਬੀਆਂ ਤਾਇਨਾਤ, ਲੋਕ ਬੋਲੇ- ਤੁਹਾਡੇ ''ਤੇ ਮਾਣ

08/04/2020 4:14:05 PM

ਨੈਸ਼ਨਲ ਡੈਸਕ- ਭਾਰਤੀ ਫੌਜ ਨੇ ਪਹਿਲੀ ਵਾਰ ਬੀਬੀਆਂ ਨੂੰ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਤਾਇਨਾਤ ਕੀਤਾ। ਆਸਾਮ ਰਾਈਫਲਜ਼ ਦੀ ਇਹ ਬੀਬੀਆਂ ਜੰਮੂ-ਕਸ਼ਮੀਰ 'ਚ ਐੱਲ.ਓ.ਸੀ. 'ਤੇ ਅਜਿਹੇ ਸਮੇਂ ਤਾਇਨਾਤ ਕੀਤੀ ਗਈ ਹੈ, ਜਦੋਂ ਚੀਨ ਅਤੇ ਭਾਰਤ ਦਰਮਿਆਨ ਤਣਾਅ ਬਣਿਆ ਹੋਇਆ ਹੈ ਅਤੇ ਪਾਕਿਸਤਾਨ ਵਲੋਂ ਵੀ ਜੰਗਬੰਦੀ ਦੀ ਉਲੰਘਣਾ ਅਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐੱਲ.ਓ.ਸੀ. 'ਤੇ ਤਾਇਨਾਤ ਭਾਰਤੀ ਫੌਜ ਦੀਆਂ ਬੀਬੀਆਂ ਦਾ ਵੀਡੀਓ ਅਤੇ ਫੋਟੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਲੋਕ ਬੀਬੀਆਂ ਨੂੰ ਸਲਾਮ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਤੁਹਾਡੇ 'ਤੇ ਮਾਣ ਹੈ।

PunjabKesariਕਈ ਲੋਕਾਂ ਨੇ ਲਿਖਿਆ ਸਾਡੀ ਰੱਖਿਆ ਕਰ ਕੇ ਰੱਖੜੀ ਬੰਨ੍ਹਣ ਦਾ ਸਹੀ ਮਾਇਨੇ ਦੱਸ ਰਹੀਆਂ ਹਨ ਮਹਿਲਾ ਸੈਨਿਕ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਕਰੀਦ 'ਤੇ ਮਹਿਲਾ ਸੈਨਿਕਾਂ ਨੇ ਜੰਮੂ-ਕਸ਼ਮੀਰ 'ਚ ਉੱਥੇ ਦੀ ਸਥਾਨਕ ਔਰਤਾਂ ਨੂੰ ਫਲ ਅਤੇ ਮਠਿਆਈ ਵੰਡੀਆਂ ਸਨ। ਬੀਬੀਆਂ ਐੱਲ.ਓ.ਸੀ. 'ਤੇ ਪਹਿਲਾਂ ਵੀ ਪੈਟਰੋਲਿੰਗ ਕਰਦੀਆਂ ਸਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀ ਤਾਇਨਾਤੀ ਕਦੇ ਨਹੀਂ ਕੀਤੀ ਗਈ। 

PunjabKesari19 ਅਗਸਤ 2019 ਨੂੰ ਬੀਬੀਆਂ ਨੇ ਅਰੁਣਾਚਲ ਪ੍ਰਦੇਸ਼ 'ਚ ਐੱਲ.ਏ.ਸੀ. 'ਤੇ ਚਾਰ ਦਿਨ ਦੀ ਪੈਟਰੋਲਿੰਗ ਪੂਰੀ ਕਰ ਕੇ ਵਾਪਸ ਹੋਈਆਂ ਸਨ। ਉਦੋਂ ਪੈਟਰੋਲਿੰਗ ਟੀਮ 'ਚ ਕੁੱਲ ਵੱਖ-ਵੱਖ 18 ਵਿਮਿਨ ਸਾਲਰਜ਼ ਸ਼ਾਮਲ ਸੀ। ਐੱਲ.ਓ.ਸੀ. 'ਤੇ ਔਰਤਾਂ ਦੀ ਮੁਸਤੈਦੀ ਸਾਫ਼ ਦਿੱਸ ਰਹੀ ਸੀ।

PunjabKesari


DIsha

Content Editor

Related News