ਜੰਮੂ-ਕਸ਼ਮੀਰ ''ਚ ਇਕ ਵਾਰ ਫਿਰ ਲੱਗੇ ਭੂਚਾਲ ਦੇ ਝਟਕੇ

08/24/2017 10:37:52 AM

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਬੀਤੀ ਰਾਤ 2:28 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਕਰਕੇ ਸੂਬੇ ਦੇ ਕਈ ਘਰਾਂ 'ਚ ਤਰੇੜਾਂ ਪੈ ਗਈਆਂ ਹਨ। ਰਿਕਟਰ ਪੈਮਾਨੇ 'ਚ ਇਸ ਦੀ ਤੀਬਰਤਾ 5.0 ਦਰਜ ਕੀਤੀ ਗਈ ਹੈ। ਭੂਚਾਲ ਆਉਣ 'ਤੇ ਲੋਕ ਦਹਿਸ਼ਤ 'ਚ ਆ ਗਏ ਅਤੇ ਸਾਰੇ ਜਾਨ ਬਚਾਉਣ ਲਈ ਸੁਰੱਖਿਅਤ ਸਥਾਨਾਂ ਵੱਲ ਭੱਜੇ। ਜਿਸ ਤੋਂ ਬਾਅਦ ਲੋਕ ਦੇਰ ਰਾਤ ਤੱਕ ਘਰਾਂ 'ਚ ਆਉਣ ਲਈ ਡਰ ਰਹੇ ਸਨ। ਇਸ ਤੋਂ ਬਾਅਦ ਲੋਕਾਂ ਨੇ ਆਪਣੇ ਰਿਸ਼ੇਤਦਾਰਾਂ ਅਤੇ ਪਛਾਣ ਵਾਲਿਆਂ ਨੂੰ ਫੋਨ ਕਰਕੇ ਉਨ੍ਹਾਂ ਦਾ ਹਾਲ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਸੁਚੇਤ ਰਹਿਣ ਲਈ ਵੀ ਕਿਹਾ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦੀ ਖ਼ਬਰ ਨਹੀਂ ਆਈ ਹੈ।


Related News