ਜੰਮੂ ਕਸ਼ਮੀਰ ਦੇ ਬਾਂਦੀਪੋਰਾ ''ਚ ਲਸ਼ਕਰ ਦੇ ਤਿੰਨ ਸਹਿਯੋਗੀ ਗ੍ਰਿਫ਼ਤਾਰ, ਗੋਲਾ-ਬਾਰੂਦ ਵੀ ਜ਼ਬਤ

Saturday, Feb 06, 2021 - 10:55 AM (IST)

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਤਿੰਨ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਸੁਰੱਖਿਆ ਫ਼ੋਰਸਾਂ ਨੇ ਉੱਤਰੀ ਕਸ਼ਮੀਰ ਜ਼ਿਲੇ ਦੇ ਰਾਖੀ ਹਾਜਿਨ ਖੇਤਰ 'ਚ ਲਸ਼ਕਰ ਦੇ ਤਿੰਨ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਰਾਖੀ ਹਾਜਿਨ ਦੇ ਵਾਸੀ ਬਸ਼ੀਰ ਅਹਿਮਦ ਮੀਰ, ਬੋਨੀਖਾਨ ਮੋਹੱਲਾ ਹਾਜਿਨ ਵਾਸੀ ਇਰਫਾਨ ਅਹਿਮਦ ਭੱਟ ਉਰਫ਼ ਇਫਾ ਅਤੇ ਪਾਰਰੇ ਮੋਹੱਲਾ ਹਾਜਿਨ ਵਾਸੀ ਹਿਲਾਲ ਅਹਿਮ ਪਾਰਰੇ ਦੇ ਰੂਪ 'ਚ ਹੋਈ ਹੈ।

ਇਹ ਵੀ ਪੜ੍ਹੋ : 'ਜੰਮੂ-ਕਸ਼ਮੀਰ ਵਿਚ 4ਜੀ ਇੰਟਰਨੈੱਟ ਸੇਵਾ ਬਹਾਲ'

ਬੁਲਾਰੇ ਨੇ ਦੱਸਿਆ ਕਿ ਪੁਲਸ ਰਿਕਾਰਡ ਅਨੁਸਾਰ, ਤਿੰਨੋਂ ਸੁੰਬਲ ਅਤੇ ਹਾਜਿਨ ਇਲਾਕਿਆਂ 'ਚ ਸਰਗਰਮ ਅੱਤਵਾਦੀਆਂ ਨੂੰ ਪਨਾਹ, ਰਸਦ ਅਤੇ  ਹੋਰ ਮਦਦ ਮੁਹੱਈਆ ਕਰਨ 'ਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕਬਜ਼ੇ 'ਚੋਂ ਤਿੰਨ ਹੱਥਗੋਲੇ, ਇਕ ਏ.ਕੇ.-47 ਮੈਗਜ਼ੀਨ ਅਤੇ 21 ਗੋਲੀਆਂ ਸਮੇਤ ਭਾਰੀ ਮਾਤਰਾ 'ਚ ਹਥਿਆਰ ਅਤੇ ਸ਼ੱਕੀ ਸਮੱਗਰੀ ਜ਼ਬਤ ਕੀਤੀ ਗਈ। ਬੁਲਾਰੇ ਨੇ ਦੱਸਿਆ ਕਿ ਇਸ ਸੰਬੰਧ 'ਚ ਇਕ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜੈਸ਼ ਨਾਲ ਜੁੜਿਆ ਜੰਮੂ ਕਸ਼ਮੀਰ ਦਾ ਮੁਨੀਬ ਸੋਫ਼ੀ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ


DIsha

Content Editor

Related News