ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣਾ ਇਤਿਹਾਸਕ : ਆਰਮੀ ਚੀਫ਼ ਨਰਵਾਣੇ

01/15/2020 12:40:35 PM

ਨਵੀਂ ਦਿੱਲੀ— ਆਰਮੀ ਚੀਫ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਜੰਮੂ-ਕਸ਼ਮੀਰ ਤੋਂ ਧਾਰਾ-370 ਨੂੰ ਇਤਿਹਾਸਕ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਕਸ਼ਮੀਰ ਨੂੰ ਮੁੱਖ ਧਾਰਾ 'ਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਆਰਮੀ ਚਾਫੀ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਫੌਜ ਅੱਤਵਾਦ ਦੇ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ 'ਤੇ ਚੱਲਦੀ ਹੈ ਅਤੇ ਇਸ ਦਾ ਜਵਾਬ ਦੇਣ ਲਈ ਭਾਰਤੀ ਫੌਜ ਕੋਲ ਕਈ ਬਦਲ ਹਨ। ਨਾਲ ਹੀ ਉਨ੍ਹਾਂ ਨੇ ਫੌਜ ਦੇ ਭਵਿੱਖ ਦੀਆਂ ਯੋਜਨਾਵਾਂ ਵੀ ਸਾਂਝੀ ਕੀਤੀਆਂ। 72ਵੇਂ ਫੌਜ ਦਿਵਸ ਮੌਕੇ ਨਰਵਾਣੇ ਨੇ ਕਿਹਾ ਕਿ ਭਾਰਤੀ ਫੌਜ ਨੇ ਪ੍ਰਾਕਸੀ ਵਾਰ 'ਚ ਪੂਰੀ ਸਰਗਰਮੀ ਅਤੇ ਮਜ਼ਬੂਤੀ ਨਾਲ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉੱਤਰੀ ਸਰਹੱਦ 'ਤੇ ਸਥਿਤੀ ਸ਼ਾਂਤੀਪੂਰਨ ਹੈ। ਜੰਮੂ-ਕਸ਼ਮੀਰ ਦਾ ਜ਼ਿਕਰ ਕਰਦੇ ਹੋਏ ਨਰਵਾਣੇ ਨੇ ਕਿਹਾ ਕਿ ਧਾਰਾ-370 ਦਾ ਹਟਣਾ ਇਤਿਹਾਸਕ ਕਦਮ ਹੈ, ਇਸ ਨਾਲ ਕਸ਼ਮੀਰ ਨੂੰ ਮੁੱਖ ਧਾਰਾ 'ਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।

ਆਤੰਕ ਦੇ ਪ੍ਰਤੀ ਸਾਡੀ ਜ਼ੀਰੋ ਟਾਲਰੈਂਸ 
ਆਰਮੀ ਚੀਫ ਨੇ ਅੱਗੇ ਕਿਹਾ ਕਿ ਉਨ੍ਹਾਂ ਕੋਲ ਆਤੰਕ ਦਾ ਜਵਾਬ ਦੇਣ ਦੇ ਕਈ ਬਦਲ ਮੌਜੂਦ ਹਨ। ਪਾਕਿਸਤਾਨ ਦਾ ਨਾਂ ਲਏ ਬਿਨਾਂ ਨਰਵਾਣੇ ਬੋਲੇ ਕਿ ਆਤੰਕ ਦੇ ਪ੍ਰਤੀ ਸਾਡੀ ਜ਼ੀਰੋ ਟਾਲਰੈਂਸ ਦੀ ਨੀਤੀ ਹੈ। ਉਹ ਬੋਲੇ ਕਿ ਆਤੰਕ ਵਿਰੁੱਧ ਜਵਾਬ ਦੇਣ ਲਈ ਸਾਡੇ ਕੋਲ ਕਈ ਬਦਲ ਹਨ, ਜਿਨ੍ਹਾਂ ਦੀ ਵਰਤੋਂ ਕਰਨ 'ਚ ਅਸੀਂ ਨਹੀਂ ਝਿਜਕਾਂਗੇ ਨਹੀਂ।

ਆਰਮੀ ਨੂੰ ਆਧੁਨਿਕ ਬਣਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ
ਨਰਵਾਣੇ ਨੇ ਦੱਸਿਆ ਕਿ ਆਰਮੀ ਨੂੰ ਆਧੁਨਿਕ ਬਣਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਹ ਬੋਲੇ ਕਿ ਉਨ੍ਹਾਂ ਦੀ ਨਜ਼ਰ ਭਵਿੱਖ 'ਚ ਹੋਣ ਵਾਲੇ ਯੁੱਧ ਦੇ ਫਾਰਮੇਟ 'ਤੇ ਹੈ। ਇਸ ਲਈ ਇੰਟੀਗ੍ਰੇਟੇਡ ਬੈਟਲ ਗਰੁੱਪਜ਼ ਦਾ ਨਿਰਮਾਣ ਹੋ ਰਿਹਾ ਹੈ। ਸਪੇਸ, ਸਾਈਬਰ, ਸਪੈਸ਼ਲ ਆਪਰੇਸ਼ਨ ਅਤੇ ਇਲੈਕਟ੍ਰਾਨਿਕ ਵਾਰਫੇਅਰ 'ਤੇ ਕੰਮ ਚੱਲ ਰਿਹਾ ਹੈ। ਨਰਵਾਣੇ ਨੇ ਦੱਸਿਆ ਕਿ ਫੌਜ ਨੂੰ ਭਵਿੱਖ ਲਈ ਤਿਆਰ ਕਰਨ ਲਈ ਉਹ ਟੈਕਨੀਕਲ ਸਮਰੱਥਾ ਵਧਾਉਣ 'ਤੇ ਵੀ ਧਿਆਨ ਕੇਂਦਰਿਤ ਕਰ ਰਹੇ ਹਨ।

ਫੌਜ 'ਚ ਜਾਤੀ-ਧਰਮ ਨੂੰ ਲੈ ਕੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ
ਆਰਮੀ ਚੀਫ ਨੇ ਕਿਹਾ ਕਿ ਫੌਜ 'ਚ ਜਾਤੀ, ਧਰਮ ਅਤੇ ਖੇਤਰ ਨੂੰ ਲੈ ਕੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਹੈ। ਫੌਜ ਨਾਂ, ਨਮਕ ਅਤੇ ਨਿਸ਼ਾਨ ਦੀ ਥਿਊਰੀ ਦੀ ਪਾਲਣਾ ਕਰਦੇ ਹੋਏ ਦੇਸ਼ ਦੀ ਰੱਖਿਆ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਫੌਜ ਅੱਗੇ ਵੀ ਦੇਸ਼ ਦੇ ਵਿਸ਼ਵਾਸ 'ਤੇ ਇਸੇ ਤਰ੍ਹਾਂ ਖਰਾ ਉਤਰੇਗੀ।


DIsha

Content Editor

Related News