ਸਾਬਕਾ ਵਿਧਾਇਕ ਜਗਦੀਸ਼ ਰਾਜ ਸਪੋਲੀਆ ਦਾ ਦਿਹਾਂਤ, ਜਿਤੇਂਦਰ ਸਿੰਘ ਨੇ ਜਤਾਇਆ ਸੋਗ

Monday, Nov 02, 2026 - 04:41 PM (IST)

ਸਾਬਕਾ ਵਿਧਾਇਕ ਜਗਦੀਸ਼ ਰਾਜ ਸਪੋਲੀਆ ਦਾ ਦਿਹਾਂਤ, ਜਿਤੇਂਦਰ ਸਿੰਘ ਨੇ ਜਤਾਇਆ ਸੋਗ

ਜੰਮੂ (ਏਜੰਸੀ)- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਸਾਬਕਾ ਵਿਧਾਇਕ ਜਗਦੀਸ਼ ਰਾਜ ਸਪੋਲੀਆ ਦਾ ਲੰਬੀ ਬੀਮਾਰੀ ਤੋਂ ਬਾਅਦ 80 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਸਪੋਲੀਆ ਦੇ ਪਰਿਵਾਰ 'ਚ ਪਤਨੀ ਅਤੇ 2 ਬੇਟੇ ਹਨ। ਕਠੂਆ ਦੇ ਬਸੋਹਲੀ ਚੋਣ ਖੇਤਰ ਤੋਂ 2 ਵਾਰ ਵਿਧਾਇਕ ਰਹੇ ਸਪੋਲੀਆ ਪਹਿਲੀ ਵਾਰ 1987 'ਚ ਕਾਂਗਰਸ ਦੀ ਟਿਕਟ 'ਤੇ ਵਿਧਾਨ ਸਭਾ ਪਹੁੰਚੇ ਸਨ।

ਹਾਲਾਂਕਿ, ਉਨ੍ਹਾਂ ਨੇ 1999 'ਚ ਕਾਂਗਰਸ ਛੱਡ ਦਿੱਤੀ ਸੀ ਅਤੇ ਭਾਜਪਾ 'ਚ ਸ਼ਾਮਲ ਹੋ ਗਏ ਸਨ। ਉਹ 2008 'ਚ ਭਾਜਪਾ ਦੇ ਟਿਕਟ 'ਤੇ ਇਹ ਸੀਟ ਜਿੱਤ ਕੇ ਮੁੜ ਵਿਧਾਨ ਸਭਾ ਪਹੁੰਚੇ। ਬਾਅਦ 'ਚ ਸਪੋਲੀਆ ਮੁੜ ਕਾਂਗਰਸ 'ਚ ਆ ਗਏ। 2014 'ਚ ਉਨ੍ਹਾਂ ਨੇ ਵਿਧਾਨ ਸਭਾ ਚੋਣ ਲੜੀ ਪਰ ਹਾਰ ਗਏ। ਇਸ ਤੋਂ ਬਾਅਦ ਮੁੜ ਭਾਜਪਾ 'ਚ ਸ਼ਾਮਲ ਹੋ ਗਏ ਪਰ ਬੀਮਾਰੀ ਕਾਰਨ ਲੰਬੇ ਸਮੇਂ ਤੱਕ ਬਿਸਤਰ 'ਤੇ ਹੀ ਰਹੇ। ਐਤਵਾਰ ਸ਼ਾਮ ਉਨ੍ਹਾਂ ਨੇ ਆਪਣੇ ਘਰ ਆਖ਼ਰੀ ਸਾਹ ਲਿਆ। 

PunjabKesari

ਸੋਮਵਾਰ ਨੂੰ ਬਸੋਹਲੀ ਦੇ ਸ਼ਾਂਤੀ ਘਾਟ 'ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿਸ 'ਚ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸਪੋਲੀਆ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ। ਸਿੰਘ ਨੇ ਲਿਖਿਆ,"ਜਨ ਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਖੇਤਰ ਦੇ ਵਿਕਾਸ 'ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੁੱਖ ਦੀ ਇਸ ਘੜੀ 'ਚ ਮੇਰੀ ਹਮਦਰਦੀ ਸੋਗ ਪੀੜਤ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

DIsha

Content Editor

Related News