ਬੰਦ ਰਹੇਗਾ NH-44 ! ਦਰਬਾਰ ਮੂਵ ਦੇ ਮੱਦੇਨਜ਼ਰ ਜੰਮੂ ਪ੍ਰਸ਼ਾਸਨ ਨੇ ਲਿਆ ਫ਼ੈਸਲਾ

Sunday, Nov 01, 2026 - 02:05 PM (IST)

ਬੰਦ ਰਹੇਗਾ NH-44 ! ਦਰਬਾਰ ਮੂਵ ਦੇ ਮੱਦੇਨਜ਼ਰ ਜੰਮੂ ਪ੍ਰਸ਼ਾਸਨ ਨੇ ਲਿਆ ਫ਼ੈਸਲਾ

ਨੈਸ਼ਨਲ ਡੈਸਕ- ‘ਦਰਬਾਰ ਮੂਵ’ ਲਈ ਜੰਮੂ ਤਿਆਰ ਹੈ। ਸਰਕਾਰੀ ਮੁਲਾਜ਼ਮਾਂ ਦੇ ਕਾਫਲੇ ਸ਼੍ਰੀਨਗਰ ਤੋਂ ਜੰਮੂ-ਕਸ਼ਮੀਰ ਦੀ ਸਰਦੀਆਂ ਦੀ ਰਾਜਧਾਨੀ ਜੰਮੂ ਲਈ ਰਵਾਨਾ ਹੋ ਗਏ ਹਨ। ਸੋਮਵਾਰ ਤੋਂ ਸਰਕਾਰ ਅਗਲੇ 6 ਮਹੀਨਿਆਂ ਲਈ ਜੰਮੂ ਤੋਂ ਕੰਮ ਕਰੇਗੀ। ਇਸ ਲਈ ਸ਼ਹਿਰ ’ਚ ਕਈ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਅਧਿਕਾਰੀਆਂ ਨੇ ਕਿਹਾ ਕਿ ਸਾਲਾਨਾ ਸਰਕਾਰੀ ਤਬਾਦਲਿਆਂ ਤੋਂ ਪਹਿਲਾਂ ਜੰਮੂ ’ਚ ਵਿਆਪਕ ਸੁਧਾਰ ਤੇ ਸੁੰਦਰੀਕਰਨ ਦਾ ਕੰਮ ਚੱਲ ਰਿਹਾ ਹੈ। ਸੜਕਾਂ ਦੀ ਮੁਰੰਮਤ ਅਤੇ ਪੇਂਟਿੰਗ ਦਾ ਕੰਮ ਲੱਗਭਗ ਪੂਰਾ ਹੋ ਗਿਆ ਹੈ। ਜੰਮੂ-ਕਸ਼ਮੀਰ ਸਰਕਾਰ ਸਰਦੀਆਂ ਦੌਰਾਨ 6 ਮਹੀਨੇ ਜੰਮੂ ਤੋਂ ਤੇ ਗਰਮੀਆਂ ਦੌਰਾਨ 6 ਮਹੀਨੇ ਸ਼੍ਰੀਨਗਰ ਤੋਂ ਕੰਮ ਕਰਦੀ ਹੈ।

PunjabKesari

ਇਹ ਵੀ ਪੜ੍ਹੋ- ਟਲ ਗਈ ਪੰਜਾਬੀ ਮੁੰਡਿਆਂ ਦੀ ਫਾਂਸੀ ! ਸਾਊਦੀ ਅਰਬ ਦੀ ਅਦਾਲਤ ਨੇ ਸਜ਼ਾ 'ਤੇ ਲਾਈ ਰੋਕ

ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ਤੋਂ ਜੰਮੂ ਤੱਕ ਸਕੱਤਰੇਤ ਦੇ ਸਟਾਫ ਦੇ ਕਾਫਲਿਆਂ ਦੀ ਸੁਚਾਰੂ ਆਵਾਜਾਈ ਲਈ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (ਐੱਨ. ਐੱਚ. -44) ’ਤੇ ਐਤਵਾਰ ਨੂੰ ਕਾਰਗੋ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਰਹੇਗੀ।

ਜੰਮੂ-ਕਸ਼ਮੀਰ ਸਰਕਾਰ ਨੇ ਸਰਦੀਆਂ ਦੇ ਮੌਸਮ 2026-27 ਲਈ ਸ਼੍ਰੀਨਗਰ ਤੋਂ ਜੰਮੂ ਤੱਕ 2-ਸਾਲਾ 'ਦਰਬਾਰ ਮੂਵ' ਅਭਿਆਸ ਦਾ ਹੁਕਮ ਦਿੱਤਾ ਹੈ। ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ’ਚ 6 ਮਹੀਨੇ ਕੰਮ ਕਰਨ ਤੋਂ ਬਾਅਦ ਮੁੱਖ ਮੰਤਰੀ, ਮੰਤਰੀਆਂ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਦਫ਼ਤਰ 2 ਨਵੰਬਰ ਤੋਂ ਸਰਦੀਆਂ ਦੀ ਰਾਜਧਾਨੀ ਜੰਮੂ ’ਚ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦੇਣਗੇ।

PunjabKesari

ਇਹ ਵੀ ਪੜ੍ਹੋ- ਸਕੂਲ 'ਚ ਕੁੜੀ ਦੀ ਕੁੱਟਮਾਰ ਦੇ ਮਾਮਲੇ 'ਚ 2 ਅਧਿਆਪਕ ਸਸਪੈਂਡ ! ਪੁਲਸ ਨੇ ਮੈਨੇਜਮੈਂਟ ਖ਼ਿਲਾਫ਼ ਕੀਤੀ FIR

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News