ਜੰਮੂ-ਕਸ਼ਮੀਰ: ਡੋਡਾ ''ਚ ਸੁਰੱਖਿਆ ਬਲਾਂ ਨਾਲ ਹੋਇਆ ਮੁਕਾਬਲਾ, 1 ਅੱਤਵਾਦੀ ਦੀ ਮੌਤ

Wednesday, Jun 26, 2024 - 02:36 PM (IST)

ਭਦਰਵਾਹ/ਜੰਮੂ (ਭਾਸ਼ਾ) - ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਜੰਗਲੀ ਖੇਤਰ 'ਚ ਬੁੱਧਵਾਰ ਨੂੰ ਚੱਲ ਰਹੇ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ। ਪੁਲਸ ਅਧਿਕਾਰੀਆਂ ਨੇ ਇਸ ਹਮਲੇ ਦੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਹਾੜੀ ਜ਼ਿਲ੍ਹੇ 'ਚ 11 ਅਤੇ 12 ਜੂਨ ਨੂੰ ਹੋਏ ਦੋਹਰੇ ਅੱਤਵਾਦੀ ਹਮਲਿਆਂ ਤੋਂ ਬਾਅਦ ਪੁਲਸ, ਫੌਜ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀਆਰਪੀਐੱਫ) ਵੱਲੋਂ ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਲਾਸ਼ੀ ਮੁਹਿੰਮ ਦੌਰਾਨ ਗੰਡੋਹ ਇਲਾਕੇ ਦੇ ਬਜਾਦ ਪਿੰਡ 'ਚ ਸਵੇਰੇ 9.50 ਵਜੇ ਗੋਲੀਬਾਰੀ ਸ਼ੁਰੂ ਹੋ ਗਈ। 

ਇਹ ਵੀ ਪੜ੍ਹੋ - ਸੰਸਦ 'ਚ ਪਈ ਅੰਮ੍ਰਿਤਪਾਲ ਸਿੰਘ ਨੂੰ ਆਵਾਜ਼, ਸਹੁੰ ਚੁੱਕਣ ਲਈ ਸਪੀਕਰ ਨੇ ਖੁਦ ਦਿੱਤਾ ਸੱਦਾ (ਵੀਡੀਓ)

ਛੱਤਰਗੱਲਾ 'ਚ ਇਕ ਸਾਂਝੀ ਜਾਂਚ ਚੌਕੀ 'ਤੇ 11 ਜੂਨ ਨੂੰ ਅੱਤਵਾਦੀਆਂ ਦੇ ਹਮਲੇ 'ਚ 6 ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ, ਜਦਕਿ ਅਗਲੇ ਦਿਨ ਗੰਡੋਹ ਇਲਾਕੇ ਦੇ ਕੋਟਾ ਟਾਪ 'ਤੇ ਅੱਤਵਾਦੀਆਂ ਨਾਲ ਮੁਕਾਬਲੇ 'ਚ ਇਕ ਪੁਲਸ ਕਰਮਚਾਰੀ ਜ਼ਖ਼ਮੀ ਹੋ ਗਿਆ ਸੀ। ਦੋਹਰੇ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਘਾਟੀ 'ਚ ਅੱਤਵਾਦ ਵਿਰੋਧੀ ਮੁਹਿੰਮਾਂ ਤੇਜ਼ ਕਰ ਦਿੱਤੀਆਂ ਹਨ। ਘੁਸਪੈਠ ਤੋਂ ਬਾਅਦ ਜ਼ਿਲ੍ਹੇ 'ਚ ਸਰਗਰਮ ਦੱਸੇ ਜਾਂਦੇ ਚਾਰ ਅੱਤਵਾਦੀਆਂ 'ਤੇ 5-5 ਲੱਖ ਰੁਪਏ ਦਾ ਨਕਦ ਇਨਾਮ ਵੀ ਐਲਾਨਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀ ਮਦਦ ਨਾਲ ਪੁਲਸ ਨੇ ਸੀਨੂ ਪੰਚਾਇਤ ਪਿੰਡ ਵਿੱਚ ਅੱਤਵਾਦੀਆਂ ਵਿਰੁੱਧ ਮੁਹਿੰਮ ਚਲਾਈ ਪਰ ਇੱਕ 'ਢੋਕ' (ਕੱਚੇ ਦੇ ਘਰ) ਵਿੱਚ ਲੁਕੇ ਹੋਏ ਅੱਤਵਾਦੀਆਂ ਦੀ ਭਾਰੀ ਗੋਲੀਬਾਰੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ - ਮੱਥੇ 'ਤੇ ਬਿੰਦੀ, ਬੁੱਲ੍ਹਾਂ 'ਤੇ ਲਿਪਸਟਿਕ...ਏਅਰਪੋਰਟ ਦੇ ਅਧਿਕਾਰੀ ਨੇ ਔਰਤ ਦਾ ਭੇਸ ਧਾਰਨ ਕਰ ਕੀਤੀ ਖ਼ੁਦਕੁਸ਼ੀ

ਇਕ ਅੱਤਵਾਦੀ ਬਾਹਰ ਆਇਆ ਅਤੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫਿਰ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿੱਚ ਉਹ ਮਾਰਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਆਖਰੀ ਰਿਪੋਰਟ ਮਿਲਣ ਤੱਕ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਜਾਰੀ ਸੀ। ਉਨ੍ਹਾਂ ਕਿਹਾ ਕਿ ਫੌਜ ਦਾ ਇੱਕ ਹੈਲੀਕਾਪਟਰ ਵੀ ਨਿਗਰਾਨੀ ਲਈ ਇਲਾਕੇ ਦਾ ਚੱਕਰ ਲਗਾਉਂਦਾ ਦੇਖਿਆ ਗਿਆ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਰਾਜੌਰੀ ਜ਼ਿਲ੍ਹੇ ਦੇ ਚਿੰਗੁਸ ਇਲਾਕੇ ਦੇ ਪਿੰਡ ਨਾਮਕ ਪਿੰਡ ਤੋਂ ਇੱਕ ਚੀਨੀ ਹੈਂਡ ਗ੍ਰੇਨੇਡ ਬਰਾਮਦ ਹੋਇਆ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀ ਗਸ਼ਤੀ ਟੀਮ ਨੇ ਮੰਗਲਵਾਰ ਸ਼ਾਮ ਨੂੰ ਇਹ ਗ੍ਰਨੇਡ ਬਰਾਮਦ ਕੀਤਾ।

ਇਹ ਵੀ ਪੜ੍ਹੋ - BIG BREAKING : ਅਦਾਲਤ 'ਚ ਕੇਜਰੀਵਾਲ ਦੀ ਸਿਹਤ ਹੋਈ ਖ਼ਰਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News