ਜੰਮੂ-ਕਸ਼ਮੀਰ: CRPF ਜਵਾਨ ਦੀ ਪਤਨੀ ਨੂੰ 18 ਸਾਲ ਬਾਅਦ ਮਿਲਿਆ ਮੁਆਵਜ਼ਾ
Friday, Nov 20, 2020 - 01:24 AM (IST)
ਨਵੀਂ ਦਿੱਲੀ - ਜੰਮੂ-ਕਸ਼ਮੀਰ 'ਚ 2002 'ਚ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਅੱਤਵਾਦੀਆਂ ਨਾਲ ਲੜਨ ਦੌਰਾਨ ਸ਼ਹੀਦ ਸੀ.ਆਰ.ਪੀ.ਐੱਫ. ਜਵਾਨ ਦੀ ਪਤਨੀ ਨੂੰ 18 ਸਾਲ ਬਾਅਦ ਚੋਣ ਕਮਿਸ਼ਨ ਵਲੋਂ ਮੁਆੲਜ਼ਾ ਰਾਸ਼ੀ ਮਿਲੀ ਹੈ।
ਮੁਆੲਜ਼ਾ ਰਾਸ਼ੀ ਸਿਖਰ ਪੱਧਰ 'ਤੇ ਹੋਈ ਦਖਲ ਤੋਂ ਬਾਅਦ ਮਿਲੀ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੇਰੀ ਲਈ ਅਫਸੋਸ ਜਤਾਇਆ ਹੈ ਅਤੇ ਉਨ੍ਹਾਂ ਨੇ ਪ੍ਰਮਿਲਾ ਦੇਵੀ ਨੂੰ ਪੱਤਰ ਲਿਖ ਕੇ ਪ੍ਰਬੰਧਕੀ ਤੰਤਰ ਵਲੋਂ ਉਨ੍ਹਾਂ ਤੋਂ ਨਿੱਜੀ ਤੌਰ 'ਤੇ ਮੁਆਫੀ ਮੰਗੀ ਹੈ। ਕਮਿਸ਼ਨ ਨੇ ਅਪਵਾਦ ਵਜੋਂ ਉਨ੍ਹਾਂ ਨੂੰ 20 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ। ਮੌਜੂਦਾ ਸਮੇਂ 'ਚ ਇੰਨੀ ਰਾਸ਼ੀ ਦਿੱਤੀ ਜਾਂਦੀ ਹੈ।
ਸਾਲ 2002 'ਚ ਪੰਜ ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਂਦੀ ਸੀ। ਰਕਮ ਨੂੰ ਉਨ੍ਹਾਂ ਦੇ ਬੈਂਕ ਖਾਤੇ 'ਚ ਜਮਾਂ ਕਰਵਾ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ 'ਚ 2002 'ਚ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਦੀਆਂ 45ਵੀਂ ਬਟਾਲੀਅਨ ਦੇ ਰਮੇਸ਼ ਕੁਮਾਰ ਚੋਣ ਡਿਊਟੀ 'ਤੇ ਤਾਇਨਾਤ ਸਨ। ਉਸ ਸਾਲ ਅੱਠ ਅਕਤੂਬਰ ਨੂੰ ਉਨ੍ਹਾਂ ਦੀ ਡੋਡਾ ਟਾਉਨ ਹਾਲ ਖੇਤਰ ਦੇ ਇੱਕ ਮਤਦਾਨ ਕੇਂਦਰ 'ਚ ਅੱਤਵਾਦੀਆਂ ਨਾਲ ਸੰਘਰਸ਼ ਦੌਰਾਨ ਮੌਤ ਹੋ ਗਈ ਸੀ। ਹਰਿਆਣਾ ਦੇ ਭਿਵਾਨੀ 'ਚ ਰਹਿਣ ਵਾਲੀ ਉਨ੍ਹਾਂ ਦੀ ਪਤਨੀ ਪ੍ਰਮਿਲਾ ਦੇਵੀ ਨੇ ਦਸੰਬਰ 2019 'ਚ ਕਮਿਸ਼ਨ ਨੂੰ ਪੱਤਰ ਲਿਖ ਕੇ ਮੁਆਵਜ਼ਾ ਰਾਸ਼ੀ ਦਾ ਛੇਤੀ ਭੁਗਤਾਨ ਕਰਨ ਦੀ ਅਪੀਲ ਕੀਤੀ ਸੀ।