ਚੀਫ ਜਸਟਿਸ ਐੱਨ. ਵੀ. ਰਮਨਾ ਨੇ ਪਤਨੀ ਸਮੇਤ ਮਾਂ ਵੈਸ਼ਨੋ ਦੇਵੀ ਦੇ ਕੀਤੇ ਦਰਸ਼ਨ
Monday, Aug 30, 2021 - 10:46 AM (IST)
ਜੰਮੂ— ਭਾਰਤ ਦੇ ਚੀਫ ਜਸਟਿਸ (ਸੀ. ਜੇ. ਆਈ.) ਐੱਮ. ਵੀ. ਰਮਨਾ ਨੇ ਐਤਵਾਰ ਨੂੰ ਆਪਣੀ ਪਤਨੀ ਸਮੇਤ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ ਅਤੇ ਮਾਂ ਦਾ ਆਸ਼ੀਰਵਾਦ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਸੀ. ਜੇ. ਆਈ. ਨੇ ਤਿ੍ਰਕੁਟ ਪਹਾੜੀਆਂ ’ਤੇ ਸਥਿਤ ਗੁਫ਼ਾ ਵਿਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਕੇਸ਼ ਕੁਮਾਰ ਨੇ ਸੀ. ਜੇ. ਆਈ. ਦਾ ਮਾਤਾ ਦੀ ਚੁਨਰੀ ਦੇ ਕੇ ਸਵਾਗਤ ਕੀਤਾ।
ਅਧਿਕਾਰੀਆਂ ਨੇ ਕਿਹਾ ਕਿ ਕੁਮਾਰ ਨੇ ਸੀ. ਜੇ. ਆਈ. ਰਮਨਾ ਨੂੰ ਸ਼ਰਾਈਨ ਬੋਰਡ ਵਲੋਂ ਕੀਤੇ ਗਏ ਤਮਾਮ ਵਿਕਾਸ ਕੰਮਾਂ ਦੀ ਜਾਣਕਾਰੀ ਦਿੱਤੀ। ਰਮੇਸ਼ ਕੁਮਾਰ ਨੇ ਸੀ. ਜੇ. ਆਈ. ਨੂੰ ਬੋਰਡ ਵਲੋਂ ਕੀਤੇ ਗਏ ਵੱਖ-ਵੱਖ ਵਿਕਾਸ ਪਹਿਲੂਆਂ ਅਤੇ ਆਉਣ ਵਾਲੇ ਤੀਰਥ ਯਾਤਰੀਆਂ ਲਈ ਸਹੂਲਤਾਂ ’ਚ ਲਗਾਤਾਰ ਹੋ ਰਹੇ ਸੁਧਾਰ ਲਈ ਅੱਗੇ ਦੀ ਵਿਵਸਥਾ ਬਾਰੇ ਦੱਸਿਆ।
ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਵੈਸ਼ਨੋ ਦੇਵੀ ਦੀ ਯਾਤਰਾ ’ਤੇ ਵੀ ਅਸਰ ਪਿਆ ਹੈ। ਪਿਛਲੇ ਸਾਲ ਕਾਫੀ ਦਿਨਾਂ ਤੱਕ ਯਾਤਰਾ ਬੰਦ ਰਹੀ ਤਾਂ ਉੱਥੇ ਹੀ ਕਈ ਪਾਬੰਦੀਆਂ ਨੂੰ ਲਾਗੂ ਕੀਤਾ ਗਿਆ। ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਵਾਲਿਆਂ ਦੀ ਗਿਣਤੀ ਵਿਚ ਕਾਫੀ ਉਛਾਲ ਆਇਆ ਹੈ। ਕੋਰੋਨਾ ਵਾਇਰਸ ਕਾਰਨ ਹੁਣ ਵੀ ਲੋਕਾਂ ਨੂੰ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ ’ਤੇ ਵੱਖ-ਵੱਖ ਪੋ੍ਰਟੋਕਾਲ ਨੂੰ ਮੰਨਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਸਮਾਜਿਕ ਦੂਰੀ, ਮਾਸਕ ਸਮੇਤ ਆਦਿ ਨਿਯਮਾਂ ਨੂੰ ਮੰਨਣ ਲਈ ਕਿਹਾ ਗਿਆ ਹੈ।