ਜੰਮੂ-ਕਸ਼ਮੀਰ: ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ, ਸ਼ਹੀਦ ਹੋਏ 5 ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ

Tuesday, Oct 12, 2021 - 06:14 PM (IST)

ਜੰਮੂ-ਕਸ਼ਮੀਰ: ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ, ਸ਼ਹੀਦ ਹੋਏ 5 ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ 5 ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਰਾਜੌਰੀ ’ਚ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ’ਚ ਫ਼ੌਜੀਆਂ ਨੂੰ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ ਗਈ। ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ, ਸਿਪਾਹੀ ਗੱਜਨ ਸਿੰਘ, ਸਰਾਜ ਸਿੰਘ ਅਤੇ ਵੈਸ਼ਾਖ ਐੱਚ ਫ਼ੌਜ ਦੇ ਉਸ ਗਸ਼ਤੀ ਦਲ ਦਾ ਹਿੱਸਾ ਸਨ, ਜਿਨ੍ਹਾਂ ’ਤੇ ਸੋਮਵਾਰ ਨੂੰ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਹਮਲਾ ਕੀਤਾ। 

ਇਹ ਵੀ ਪੜ੍ਹੋ : ਅੱਤਵਾਦੀ ਹਮਲੇ ’ਚ ਸ਼ਹੀਦ ਜਵਾਨ ਦੇ ਪਰਿਵਾਰ ਨੂੰ CM ਯੋਗੀ ਵਲੋਂ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ

PunjabKesari

ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਜੌਰੀ ਵਿਚ ਇਕ ਫ਼ੌਜੀ ਕੈਂਪ ’ਚ ਸੋਗ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿਚ ਸੀਨੀਅਰ ਅਧਿਕਾਰੀਆਂ ਅਤੇ ਫ਼ੌਜੀਆਂ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਫ਼ੌਜ ਮਾਂ ਭੂਮੀ ਦੀ ਸੇਵਾ ਵਿਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਆਪਣੇ ਫ਼ੌਜੀਆਂ ਦੇ ਬਲੀਦਾਨ ਨੂੰ ਨਮਨ ਕਰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਸਾਡੇ ਵੀਰਾਂ ਦੇ ਬਲੀਦਾਨ ਅਤੇ ਜ਼ਿੰਮੇਵਾਰ ਪ੍ਰਤੀ ਸਮਰਪਣ ਲਈ ਹਮੇਸ਼ਾ ਰਿਣੀ ਰਹੇਗਾ। 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਪੁੰਛ ’ਚ ਮੁਕਾਬਲਾ, JCO ਸਮੇਤ 5 ਜਵਾਨ ਸ਼ਹੀਦ

PunjabKesari

ਬੁਲਾਰੇ ਨੇ ਦੱਸਿਆ ਕਿ 5 ਜਵਾਨਾਂ ਦੇ ਮਰਹੂਮ ਸਰੀਰ ਨੂੰ ਬੁੱਧਵਾਰ ਨੂੰ ਉਨ੍ਹਾਂ ਦੇ ਗ੍ਰਹਿ ਨਗਰ ਭੇਜਿਆ ਜਾਵੇਗਾ। ਅਧਿਕਾਰੀਆਂ ਮੁਤਾਬਕ ਜਸਵਿੰਦਰ ਸਿੰਘ, ਮਨਦੀਪ ਸਿੰਘ ਅਤੇ ਗੱਜਨ ਸਿੰਘ ਦੇ ਮਰਹੂਮ ਸਰੀਰ ਨੂੰ ਸੜਕੀ ਮਾਰਗ ਤੋਂ ਪੰਜਾਬ ਵਿਚ ਉਨ੍ਹਾਂ ਦੇ ਘਰ ਲਿਜਾਇਆ ਜਾਵੇਗਾ, ਜਦਕਿ ਉੱਤਰ ਪ੍ਰਦੇਸ਼ ਦੇ ਸਰਾਜ ਸਿੰਘ ਅਤੇ ਕੇਰਲ ਦੇ ਵੈਸ਼ਾਖ ਐੱਚ ਦੇ ਮਰਹੂਮ ਸਰੀਰ ਨੂੰ ਉਨ੍ਹਾਂ ਦੀਆਂ ਜੱਦੀ ਥਾਵਾਂ ’ਤੇ ਜਹਾਜ਼ ਜ਼ਰੀਏ ਲਿਜਾਇਆ ਜਾਵੇਗਾ। ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਤਿਰੰਗੇ ’ਚ ਲਿਪਟੇ ਸਾਰੇ 5 ਫ਼ੌਜੀਆਂ ਦੇ ਮਰਹੂਮ ਸਰੀਰ ਨੂੰ ਜੰਮੂ ਲਿਆਇਆ ਗਿਆ।


author

Tanu

Content Editor

Related News