ਭੀਖ ਮੰਗਣ ਵਾਲੀ ਬਜ਼ੁਰਗ ਬੀਬੀ ਨਿਕਲੀ ਲੱਖਪਤੀ, ਝੌਂਪੜੀ ’ਚੋਂ ਮਿਲੇ ਨੋਟ ਹੀ ਨੋਟ

Thursday, Jun 03, 2021 - 12:30 PM (IST)

ਭੀਖ ਮੰਗਣ ਵਾਲੀ ਬਜ਼ੁਰਗ ਬੀਬੀ ਨਿਕਲੀ ਲੱਖਪਤੀ, ਝੌਂਪੜੀ ’ਚੋਂ ਮਿਲੇ ਨੋਟ ਹੀ ਨੋਟ

ਜੰਮੂ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਇਕ ਭਿਖਾਰਣ ਬਜ਼ੁਰਗ ਬੀਬੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦਰਅਸਲ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ ਬੀਬੀ ਦੀ ਝੌਂਪੜੀ ’ਚ ਲੱਖਾਂ ਰੁਪਏ ਅਤੇ ਸਿੱਕੇ ਮਿਲੇ ਹਨ। ਰਾਜੌਰੀ ਨੌਸ਼ਹਿਰਾ ਵਿਚ ਭੀਖ ਮੰਗਣ ਵਾਲੀ ਬਜ਼ੁਰਗ ਬੀਬੀ ਦੀ ਝੌਂਪੜੀ ’ਚੋਂ ਕਰੀਬ 2,60,000 ਰੁਪਏ ਮਿਲੇ ਹਨ।ਓਧਰ ਵਾਰਡ ਮੈਂਬਰ ਨੇ ਦੱਸਿਆ ਕਿ ਉਹ ਇੱਥੇ 30 ਸਾਲਾਂ ਤੋਂ ਰਹਿੰਦੀ ਹੈ। 

PunjabKesari

ਕੱਲ੍ਹ ਰਾਜੌਰੀ ਤੋਂ ਟੀਮ ਆ ਕੇ ਬੀਬੀ ਨੂੰ ਬਿਰਧ ਆਸ਼ਰਮ ਲੈ ਗਈ। ਨਗਰ ਪਾਲਿਕਾ ਦੀ ਟੀਮ ਨੂੰ ਝੌਂਪੜੀ ਦੇ ਕੂੜੇ ਵਿਚ ਪਏ ਲਿਫਾਫ਼ਿਆਂ ਵਿਚੋਂ ਨੋਟ ਮਿਲੇ। ਦੱਸ ਦੇਈਏ ਕਿ ਇਨ੍ਹਾਂ ਭਿਖਾਰੀਆਂ ਨੂੰ ਬਿਰਧ ਆਸ਼ਰਮ ’ਚ ਟਰਾਂਸਫਰ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਇਹ ਦਿਲਚਸਪ ਮਾਮਲਾ ਸਾਹਮਣੇ ਆਇਆ, ਜਿੱਥੇ ਇਕ ਬਜ਼ੁਰਗ ਬੀਬੀ ਕੋਲੋਂ ਲੱਖਾਂ ਰੁਪਏ ਬਰਾਮਦ ਹੋਏ ਹਨ। ਹਾਲਾਂਕਿ ਪੂਰੀ ਰਾਸ਼ੀ ਛੋਟੀ ਕਰੰਸੀ ਵਿਚ ਸੀ, ਅਜਿਹੇ ਵਿਚ ਪ੍ਰਸ਼ਾਸਨਿਕ ਟੀਮ ਨੂੰ ਉਸ ਨੂੰ ਗਿਣਨ ਵਿਚ ਕਾਫੀ ਸਮਾਂ ਲੱਗ ਗਿਆ।

PunjabKesari

ਜਾਣਕਾਰੀ ਮੁਤਾਬਕ ਬੀਬੀ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਵਿਚ ਰਹਿੰਦੀ ਹੈ ਅਤੇ ਲੰਬੇ ਸਮੇਂ ਤੋਂ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਉਹ ਆਮ ਤੌਰ ’ਤੇ ਬੱਸ ਸਟੈਂਡ ਦੇ ਆਲੇ-ਦੁਆਲੇ ਦਿਖਾਈ ਦਿੰਦੀ ਸੀ। ਹਾਲ ਵਿਚ ਹੀ ਪ੍ਰਸ਼ਾਸਨ ਨੇ ਭਿਖਾਰੀਆਂ ਨੂੰ ਬਿਰਧ ਆਸ਼ਰਮ ’ਚ ਸ਼ਿਫਟ ਕਰਨ ਦੀ ਯੋਜਨਾ ਬਣਾਈ। ਇਸ ਲਈ ਨਗਰ ਕਮੇਟੀ ਦੀ ਇਕ ਟੀਮ ਨੂੰ ਜ਼ਿੰਮੇਵਾਰੀ ਸੌਂਪੀ ਗਈ। ਕਿਸੇ ਤਰ੍ਹਾਂ ਖੋਜਬੀਨ ਮਗਰੋਂ ਟੀਮ ਨੂੰ ਪਸ਼ੂ ਹਸਪਤਾਲ ਦੇ ਬਾਹਰ ਇਕ ਖਸਤਾ ਹਾਲ ਅਸਥਾਈ ਝੌਂਪੜੀ ਮਿਲੀ ਪਰ ਜਦੋਂ ਉਨ੍ਹਾਂ ਨੇ ਸਾਮਾਨ ਚੁੱਕਣਾ ਸ਼ੁਰੂ ਕੀਤਾ, ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਝੌਂਪੜੀ ਅੰਦਰ ਕਈ ਸਥਾਨਾਂ ’ਤੇ ਸਿੱਕੇ ਅਤੇ ਨੋਟ ਭਰੇ ਮਿਲੇ। ਟੀਮ ਨੇ ਇਸ ਦੀ ਸੂਚਨਾ ਮੈਜਿਸਟ੍ਰੇਟ ਨੂੰ ਦਿੱਤੀ। ਝੌਂਪੜੀ ਵਿਚ ਇੰਨੀ ਰਕਮ ਮਿਲਣ ਤੋਂ ਬਾਅਦ ਮੈਜਿਸਟ੍ਰੇਟ ਨੂੰ ਪੁਲਸ ਦਲ ਨਾਲ ਮੌਕੇ ’ਤੇ ਭੇਜਿਆ ਗਿਆ, ਜਿਨ੍ਹਾਂ ਦੀ ਨਿਗਰਾਨੀ ’ਚ ਹੀ ਪੈਸਿਆਂ ਦੀ ਗਿਣਤੀ ਹੋਈ। 


author

Tanu

Content Editor

Related News