ਕੋਰੋਨਾ ਕਾਲ 'ਚ ਜੰਮੂ ਹਵਾਈ ਦਾ ਵੱਡਾ ਉਪਰਾਲਾ, ਵੈਕਸੀਨ ਦੀਆਂ 16 ਲੱਖ ਤੋਂ ਵੱਧ ਡੋਜ਼ ਕੀਤੀਆਂ ਸਪਲਾਈ
Friday, Jun 11, 2021 - 01:24 PM (IST)
ਜੰਮੂ- ਦੇਸ਼ ਇਸ ਸਮੇਂ ਕੋਰੋਨਾ ਮਹਾਮਾਰੀ ਵਿਰੁੱਧ ਇਕ ਭਿਆਨਕ ਯੁੱਧ ਲੜ ਰਿਹਾ ਹੈ ਅਤੇ ਇਸ ਆਫ਼ਤ ਦੇ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਕੋਵਿਡ ਵੈਕਸੀਨ ਅਤੇ ਹੋਰ ਜ਼ਰੂਰੀ ਮੈਡੀਕਲ ਸਮੱਗਰੀ ਦਾ ਸਮੇਂ 'ਤੇ ਪਹੁੰਚਣਾ ਬੇਹੱਦ ਜ਼ਰੂਰੀ ਹੈ। ਇਸੇ ਜ਼ਰੂਰੀ ਮੈਡੀਕਲ ਸਮੱਗਰੀ ਨੂੰ ਆਸਾਨ ਅਤੇ ਬਿਨਾਂ ਕਿਸੇ ਰੁਕਾਵਟ ਦੇ ਪਹੁੰਚਾਉਣ 'ਚ ਜੰਮੂ ਹਵਾਈ ਅੱਡਾ ਬੇਹੱਦ ਅਹਿਮ ਭੂਮਿਕਾ ਨਿਭਾ ਰਿਹਾ ਹੈ। ਜੰਮੂ ਹਵਾਈ ਅੱਡੇ ਦੇ ਫਰੰਟਲਾਈਨ ਯੋਧਿਆਂ ਨੇ ਕੋਵੀਸ਼ੀਲਡ ਅਤੇ ਕੋਵੈਕਸੀਨ ਦੀਆਂ 16 ਲੱਖ ਤੋਂ ਵੱਧ ਖੁਰਾਕਾਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਰਾਜ ਟੀਕਾਕਰਨ ਵਿਭਾਗ ਦੇ ਪ੍ਰਤੀਨਿਧੀਆਂ ਨੂੰ ਸੌਂਪਿਆ ਹੈ। ਹਵਾਈ ਅੱਡਾ ਪ੍ਰਭਾਵੀ ਰੂਪ ਨਾਲ ਯਾਤਰੀਆਂ ਲਈ ਇਕ ਸੁਰੱਖਿਅਤ ਯਾਤਰਾ ਅਨੁਭਵ ਯਕੀਨੀ ਕਰ ਰਿਹਾ ਹੈ।
ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਮਾਨਕ ਸੰਚਾਲਨ ਉਪਾਵਾਂ (ਐੱਸ.ਓ.ਪੀ.) ਅਨੁਸਾਰ ਹਵਾਈ ਅੱਡੇ ਨੂੰ ਵੱਖ-ਵੱਖ ਤਰੀਕਿਆਂ ਨਾਲ ਯਾਤਰੀਆਂ ਦੇ ਇਕ ਸਵੱਛ ਹਵਾਈ ਅੱਡਾ ਅਤੇ ਕਰਮਚਾਰੀਆਂ ਲਈ ਸੁਰੱਖਿਅਤ ਕਾਰਜ ਸਥਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਆਉਣ ਵਾਲੇ ਸਾਰੇ ਯਾਤਰੀਆਂ ਦੀ ਕੋਰੋਨਾ ਜਾਂਚ ਲਈ ਸਿਹਤ ਵਿਭਾਗ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜੰਮੂ ਹਵਾਈ ਅੱਡੇ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜੰਮੂ ਕੈਂਟ ਸਤਵਤੀ ਦੇ ਜੀ.ਬੀ. ਪੰਤ ਹਸਪਤਾਲ 'ਚ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਹੈ।
ਜੰਮੂ ਕਸ਼ਮੀਰ ਸਰਕਾਰ ਦੇ ਰਾਸ਼ਟਰੀ ਸਿਹਤ ਮਿਸ਼ਨ ਦੇ ਅਧੀਨ ਪਹਿਲ ਸਮੂਹ ਦੇ ਰੂਪ 'ਚ ਭਾਰਤੀ ਹਵਾਈ ਅੱਡਾ ਅਧਿਕਾਰੀ ਦੇ ਕਰਮਚਾਰੀਆਂ ਅਤੇ ਹਵਾਈ ਅੱਡੇ ਦੇ ਹਿੱਤਧਾਰਕਾਂ ਲਈ ਇਸ ਕੈਂਪ ਦਾ ਆਯੋਜਨ ਹੋਇਆ। ਇਸ ਦੇ ਅਧੀਨ ਪਹਿਲੇ ਪੜਾਅ 'ਚ 489 ਤੋਂ ਵੱਧ ਲੋਕਾਂ ਟੀਕਾਕਰਨ ਕੀਤਾ ਜਾ ਚੁਕਿਆ ਹੈ। ਇਸ ਤੋਂ ਇਲਾਵਾ ਟੀਕਾਕਰਨ ਮੁਹਿੰਮ ਦੇ ਦੂਜੇ ਪੜਾਅ 'ਚ ਬਾਕੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਲਈ ਵੀ ਟੀਕਾਕਰਨ ਮੁਹਿੰਮ ਚਲਾਈ ਜਾਵੇਗੀ। ਹਵਾਈ ਅੱਡੇ ਦੇ ਸੁਰੱਖਿਆ ਸਟਾਫ਼ (ਸੀ.ਆਈ.ਐੱਸ.ਐੱਫ.) ਦੇ ਲਗਭਗ 300 ਕਰਮਚਾਰੀਆਂ ਨੂੰ ਪਹਿਲਾਂ ਹੀ ਟੀਕਾ ਲਗਾਇਆ ਜਾ ਚੁਕਿਆ ਹੈ। ਯਾਤਰੀਆਂ ਵਿਚਾਲੇ ਕੋਰੋਨਾ ਦੇ ਉੱਚਿਤ ਰਵੱਈਏ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਜੰਮੂ ਹਵਾਈ ਅੱਡੇ 'ਤੇ ਨਿਯਮਿਤ ਰੂਪ ਨਾਲ ਐੱਫ.ਆਈ.ਡੀ.ਐੱਸ., ਬੈਨਰ, ਪੋਸਟਰ ਦੇ ਮਾਧਿਅਮ ਨਾਲ ਨਿਰਦੇਸ਼ਾਂ ਦਾ ਪ੍ਰਦਰਸ਼ਨ ਅਤੇ ਪਬਲਿਕ ਅਡ੍ਰੈਸ ਸਿਸਟਮ ਦੇ ਮਾਧਿਅਮ ਨਾਲ ਸੂਚਨਾ ਦਾ ਐਲਾਨ ਕੀਤਾ ਜਾ ਰਿਹਾ ਹੈ।