ਜਾਮੀਆ ਹਿੰਸਾ : ਇੰਡੀਆ ਗੇਟ 'ਤੇ ਧਰਨੇ 'ਤੇ ਬੈਠੀ ਪ੍ਰਿਯੰਕਾ ਗਾਂਧੀ

12/16/2019 4:25:17 PM

ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ 'ਚ ਜਾਮੀਆ ਮਿਲੀਆ ਇਸਲਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਹੋਏ ਪ੍ਰਦਰਸ਼ਨ ਅਤੇ ਪੁਲਸ ਦੀ ਕਾਰਵਾਈ ਤੋਂ ਬਾਅਦ ਵਿਰੋਧੀ ਧਿਰ ਨੇ ਇਸ ਮਾਮਲੇ 'ਚ ਭਾਜਪਾ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਕਾਂਗਰਸ ਦੇ ਹੋਰ ਸੀਨੀਅਰ ਨੇਤਾਵਾਂ ਨਾਲ ਇੰਡੀਆ ਗੇਟ 'ਤੇ ਧਰਨੇ 'ਤੇ ਬੈਠ ਗਈ ਹੈ। ਉਨ੍ਹਾਂ ਨਾਲ ਕੇ.ਸੀ. ਵੇਨੂੰਗੋਪਾਲ, ਅੰਬਿਕਾ ਸੋਨੀ, ਗੁਲਾਮਨਬੀ ਆਜ਼ਾਦ, ਅਹਿਮਦ ਪਟੇਲ ਅਤੇ ਏ.ਕੇ. ਐਂਟਨੀ ਵੀ ਮੌਜੂਦ ਹਨ।

PunjabKesariਦੇਸ਼ ਦਾ ਮਾਹੌਲ ਖਰਾਬ ਹੋ ਗਿਆ ਹੈ- ਪ੍ਰਿਯੰਕਾ
ਪ੍ਰਿਯੰਕਾ ਨੇ ਕਿਹਾ ਕਿ ਦੇਸ਼ ਦਾ ਮਾਹੌਲ ਖਰਾਬ ਹੋ ਗਿਆ ਹੈ। ਉਨ੍ਹਾਂ ਨੇ ਕਿਹਾ,''ਦੇਸ਼ ਦਾ ਵਾਤਾਵਰਣ ਖਰਾਬ ਹੋ ਗਿਆ ਹੈ। ਪੁਲਸ ਯੂਨੀਵਰਸਿਟੀ 'ਚ ਦਾਖਲ ਹੋ ਕੇ (ਵਿਦਿਆਰਥੀਆਂ ਨੂੰ) ਕੁੱਟ ਰਹੀ ਹੈ। ਸਰਕਾਰ ਸੰਵਿਧਾਨ ਨਾਲ ਛੇੜਛਾੜ ਕਰ ਰਹੀ ਹੈ। ਅਸੀਂ ਸੰਵਿਧਾਨ ਲਈ ਲੜਾਂਗੇ।'' ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ,''ਮੋਦੀ ਸਰਕਾਰ ਖੁਦ ਹਿੰਸਾ ਅਤੇ ਵੰਡ ਦੀ ਜਨਨੀ ਬਣ ਗਈ ਹੈ। ਸਰਕਾਰ ਨੇ ਦੇਸ਼ ਨੂੰ ਨਫ਼ਰਤ ਦੀ ਹਨ੍ਹੇਰੀ ਖੱਡ 'ਚ ਧੱਕ ਦਿੱਤਾ ਹੈ ਅਤੇ ਨੌਜਵਾਨਾਂ ਦੇ ਭਵਿਵੱਖ ਨੂੰ ਅੱਗ ਦੀ ਭੱਠੀ 'ਚ ਝੁਲਸਾ ਦਿੱਤਾ ਹੈ।''

PunjabKesariਜਾਮੀਆ ਦੇ ਵਿਦਿਆਰਥੀਆਂ ਨੂੰ ਆਪਣੀ ਗੱਲ ਰੱਖਣ ਦਾ ਹੱਕ
ਜ਼ਿਕਰਯੋਗ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹਿੰਸਕ ਪ੍ਰਦਰਸ਼ਨ ਦੀਆਂ ਖਬਰਾਂ ਆਈਆਂ ਹਨ। ਐਤਵਾਰ ਨੂੰ ਪਟਨਾ ਅਤੇ ਲਖਨਊ 'ਚ ਵੀ ਕਈ ਥਾਂਵਾਂ 'ਤੇ ਪ੍ਰਦਰਸ਼ਨ ਹੋਏ। ਇਸ ਤੋਂ ਇਲਾਵਾ ਆਸਾਮ ਅਤੇ ਪੱਛਮੀ ਬੰਗਾਲ 'ਚ ਵਾਹਨਾਂ 'ਚ ਅੱਗ ਲੱਗਾ ਦਿੱਤੀ ਗਈ ਅਤੇ ਰੇਲ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ। ਦੱਸਣਯੋਗ ਹੈ ਕਿ ਜਾਮੀਆ ਦੇ ਵਿਦਿਆਰਥੀਆਂ ਨੇ ਵੀ ਕੈਂਪਸ 'ਚ ਪ੍ਰਦਰਸ਼ਨ ਕੀਤਾ ਹੈ। ਜਾਮੀਆ ਦੇ ਚੀਫ ਪ੍ਰਾਕਟਰ ਨੇ ਦੱਸਿਆ ਕਿ ਪ੍ਰਸ਼ਾਸਨ ਕਾਨੂੰਨੀ ਦਾਇਰੇ 'ਚ ਜਾਮੀਆ ਦੇ ਵਿਦਿਆਰਥੀਆਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਦਿੰਦਾ ਹੈ ਅਤੇ ਇਹ ਲੋਕਤੰਤਰੀ ਹੈ।

PunjabKesariਪੁਲਸ ਨੇ ਵਿਦਿਆਰਥੀਆਂ 'ਤੇ ਲਾਠੀਚਾਰਜ ਕੀਤਾ
ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਬਿਨਾਂ ਮਨਜ਼ੂਰੀ ਕੈਂਪਸ 'ਚ ਦਾਖਲ ਹੋ ਗਈ ਅਤੇ ਵਿਦਿਆਰਥੀਆਂ 'ਤੇ ਲਾਠੀਚਾਰਜ ਕੀਤਾ। ਪੁਲਸ ਨੇ ਦੱਸਿਆ ਕਿ ਸਥਾਨਕ ਲੋਕਾਂ ਦੇ ਹਿੰਸਕ ਪ੍ਰਦਰਸ਼ਨਤੋਂ ਬਾਅਦ ਪੁਲਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਕਾਰਵਾਈ ਕੀਤੀ। ਪੁਲਸ ਅਨੁਸਾਰ ਵਿਦਿਆਰਥੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਐਤਵਾਰ ਦੇਰ ਰਾਤ ਤੋਂ ਦਿੱਲੀ ਦੇ ਯੂਨੀਵਰਸਿਟੀਆਂ ਦੇ ਵਿਦਿਆਰਥੀ-ਵਿਦਿਆਰਥਣਾਂ ਨੇ ਦਿੱਲੀ ਪੁਲਸ ਹੈੱਡ ਕੁਆਰਟਰ ਦੇ ਸਾਹਮਣੇ ਵੀ ਵਿਰੋਧ ਪ੍ਰਦਰਸ਼ਨ ਕੀਤਾ। ਸੋਮਵਾਰ ਨੂੰ ਵਿਰੋਧੀ ਨੇਤਾਵਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਪੁਲਸ ਐਕਸ਼ਨ 'ਤੇ ਸਵਾਲ ਚੁੱਕਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਘੇਰਿਆ। ਇਸ ਦੌਰਾਨ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ, ਸੀ.ਪੀ.ਆਈ. (ਕਮਿਊਨਿਸਟ ਪਾਰਟੀ ਆਫ ਇੰਡੀਆ) ਦੇ ਸੀਤਾਰਾਮ ਯੇਚੁਰੀ, ਡੀ. ਰਾਜਾ ਆਦਿ ਲੋਕ ਮੌਜੂਦ ਸਨ। ਸਾਰਿਆਂ ਨੇ ਇਸ ਜਾਮੀਆ ਯੂਨੀਵਰਸਿਟੀ ਹਿੰਸਾ ਮਾਮਲੇ 'ਚ ਨਿਆਇਕ ਜਾਂਚ ਦੀ ਮੰਗ ਕੀਤੀ। ਵਿਰੋਧੀ ਨੇਤਾ ਸ਼ਾਮ 5 ਵਜੇ ਰਾਸ਼ਟਰਪਤੀ ਨੂੰ ਮਿਲਣ ਵਾਲੇ ਹਨ।


DIsha

Content Editor

Related News