ਸ਼੍ਰੀਨਗਰ : ਜਾਮੀਆ ਮਸਜਿਦ ਦੇ ਬਾਹਰ ਹੋਈ ਫਾਇਰਿੰਗ ਤੋਂ ਭੜਕੇ ਲੋਕਾਂ ਨੇ ਡੀਐਸਪੀ ਦੇ ਕੱਪੜੇ ਉਤਾਰ ਕੇ ਕੁੱਟ-ਕੁੱਟ ਕੇ ਮ

06/23/2017 10:10:31 AM

PunjabKesari

 

ਸ਼੍ਰੀਨਗਰ — ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਜਾਮਿਆ ਮਸਜ਼ਿਦ ਦੇ ਬਾਹਰ ਕੁਝ ਲੋਕਾਂ ਨੇ ਇਕ ਵਿਅਕਤੀ ਨੂੰ ਸ਼ੱਕੀ ਹਾਲਾਤਾਂ 'ਚ ਦੇਖਿਆ, ਉਹ ਮਸਜ਼ਿਦ ਦੇ ਬਾਹਰ ਆ ਰਹੇ ਲੋਕਾਂ ਦੀਆਂ ਤਸਵੀਰਾਂ ਲੈ ਰਿਹਾ ਸੀ। ਲੋਕਾਂ ਨੇ ਉਸਨੂੰ ਫੜਣ ਦੀ ਕੋਸ਼ਿਸ਼ ਕੀਤੀ ਤਾਂ ਡੀਐਸਪੀ ਮੁਹੰਮਦ ਅਯੂਬ ਪੰਡਿਤ ਨੇ ਆਪਣੀ ਬੰਦੂਕ ਨਾਲ ਕਥਿਤ ਤੌਰ 'ਤੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਤਿੰਨ ਲੋਕ ਜ਼ਖਮੀ ਹੋ ਗਏ।

PunjabKesari

ਸੂਤਰਾਂ ਮੁਤਾਬਕ ਗੁੱਸੇ 'ਚ ਭੀੜ ਨੇ ਪੱਥਰਾਂ ਨਾਲ ਉਸਦਾ ਕਤਲ ਕਰਨ ਤੋਂ ਪਹਿਲਾਂ ਉਸਦੇ ਕੱਪੜੇ ਉਤਾਰ ਦਿੱਤੇ। ਪਛਾਣ ਦੇ ਲਈ ਲਾਸ਼ ਨੂੰ ਪੁਲਸ ਕੰਟਰੋਲ ਪੈਨਲ ਲੈ ਗਿਆ।
ਘਟਨਾ ਤੋਂ ਬਾਅਦ ਸ਼ਹਿਰ 'ਚ ਤਣਾਅ ਭਰਪੂਰ ਮਾਹੌਲ ਹੋ ਗਿਆ ਹੈ। ਇਲਾਕੇ ਦਾ ਮਾਹੌਲ ਠੀਕ ਕਰਨ ਲਈ ਪੁਲਸ ਕਰਮਚਾਰੀ ਮੌਕੇ 'ਤੇ ਪੁੱਜੇ। ਅਧਿਕਾਰੀਆਂ ਨੇ ਸ਼ਹਿਰ ਦੇ 7 ਥਾਣਾ ਖੇਤਰਾਂ 'ਚ ਅਹਿਤਿਆਤ ਦੇ ਤੌਰ 'ਤੇ ਲੋਕਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ। ਜੁੱਮੇ ਦੀ ਨਮਾਜ਼ ਤੋਂ ਬਾਅਦ ਵੱਖਵਾਦੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਐਲਾਨ ਦੇ ਮੱਦੇਨਜ਼ਰ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਕਾਇਮ ਰੱਖਣ ਲਈ ਇਹ ਪਾਬੰਧੀਆਂ ਲਗਾਈਆਂ ਗਈਆਂ ਹਨ।


Related News