ਦਿੱਲੀ ਬਾਰਡਰ ''ਤੇ ਜਾਮ ਨੇ ਲਿਕਵਿਡ ਆਕਸੀਜਨ ਦੀ ਸਪਲਾਈ ''ਚ ਪਾਇਆ ਅੜਿੱਕਾ

12/05/2020 2:16:46 AM

ਨਵੀਂ ਦਿੱਲੀ - ਦਿੱਲੀ ਵਿੱਚ ਕੋਰੋਨਾ ਕਾਲ ਦੌਰਾਨ ਆਕਸੀਜਨ ਦੀ ਮੰਗ ਜ਼ਿਆਦਾ ਹੈ। ਡਰੱਗ ਡਿਪਾਰਟਮੈਂਟ ਦੇ ਨੋਡਲ ਅਫਸਰ ਲਗਾਤਾਰ ਨਜ਼ਰ ਬਣਾਏ ਰੱਖਦੇ ਹਨ ਕਿ ਆਕਸੀਜਨ ਸਮੇਂ 'ਤੇ ਪੁੱਜੇ। ਇਸ ਵਿੱਚ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਸਪਲਾਈ ਕਰਨ ਵਿੱਚ ਪਹਿਲਾਂ ਤੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ। ਹਰਿਆਣਾ ਅਤੇ ਪਾਨੀਪਤ ਤੋਂ ਲਿਕਵਿਡ ਆਕਸੀਜਨ ਦੀ ਗੱਡੀ ਜੋ ਆਮ ਦਿਨਾਂ ਵਿੱਚ 7 ਘੰਟੇ ਵਿੱਚ ਆਉਂਦੀ ਸੀ ਉਹ 12 ਘੰਟੇ ਵਿੱਚ ਆ ਰਹੀ ਹੈ।

ਦਰਅਸਲ, ਦਿੱਲੀ ਵਿੱਚ ਲਿਕਵਿਡ ਮੈਡੀਕਲ ਆਕਸੀਜਨ ਮੈਨੁਫੈਕਚਰਿੰਗ ਨਹੀਂ ਹੁੰਦੀ ਹੈ। ਇਸ ਲਈ ਦਿੱਲੀ ਦੇ ਜ਼ਿਆਦਾਤਰ ਹਸਪਤਾਲਾਂ ਵਿੱਚ ਯੂ.ਪੀ., ਹਰਿਆਣਾ, ਉਤਰਾਖੰਡ ਅਤੇ ਰਾਜਸਥਾਨ ਤੋਂ ਲਿਕਵਿਡ ਮੈਡੀਕਲ ਆਕਸੀਜਨ ਦੀਆਂ ਗੱਡੀਆਂ ਆਉਂਦੀਆਂ ਹਨ।
ਜੰਮੂ-ਕਸ਼ਮੀਰ 'ਚ ਪਿਛਲੇ 11 ਮਹੀਨਿਆਂ 'ਚ 211 ਅੱਤਵਾਦੀ ਢੇਰ, 47 ਗ੍ਰਿਫਤਾਰ

ਦਿੱਲੀ ਦੇ 40-50 ਫ਼ੀਸਦੀ ਹਸਪਤਾਲਾਂ ਵਿੱਚ ਲਿਕਵਿਡ ਆਕਸੀਜਨ ਦੀ ਸਪਲਾਈ ਕਰ ਰਹੇ ਤਰੁਣ ਸੇਠ ਦੀ ਪਲਵਲ ਵਿੱਚ ਮੈਨੁਫੈਕਚਰਿੰਗ ਯੂਨਿਟ ਹੈ। ਤਰੁਣ ਨੇ ਦੱਸਿਆ ਕਿ ਅੰਦੋਲਨ ਸ਼ੁਰੂ ਹੁੰਦੇ ਹੀ ਮੁਸ਼ਕਲ ਆਈ ਸੀ। ਫਿਰ ਡਰੱਗ ਡਿਪਾਰਟਮੈਂਟ ਦੇ ਨੋਡਲ ਅਫਸਰਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੁਲਸ ਨੇ ਗੱਡੀਆਂ ਨੂੰ ਕੋਲ ਕਰਵਾਇਆ। ਸਪਲਾਈ ਲਈ ਡਬਲ, ਟ੍ਰਿਪਲ ਗੱਡੀਆਂ ਲਗਾ ਰੱਖੀਆਂ ਹਨ। ਕਿਸਾਨ ਅੰਦੋਲਨ ਸ਼ੁਰੂ ਹੁੰਦੇ ਹੀ ਜੰਗੀ ਪੱਧਰ 'ਤੇ ਕੰਮ ਕਰ ਰਹੇ ਹਨ।

ਲਿਕਵਿਡ ਆਕਸੀਜਨ ਵੈਂਡਰ ਅਜੈ ਨੇ ਦੱਸਿਆ ਕਿ ਉਹ ਦਿੱਲੀ-ਐੱਨ.ਸੀ.ਆਰ. ਵਿੱਚ ਲਿਕਵਿਡ ਆਕਸੀਜਨ ਦੀ ਸਪਲਾਈ ਕਰਦੇ ਹਨ। 3 ਦਸੰਬਰ ਨੂੰ ਦੁਪਹਿਰ 2 ਵਜੇ ਨੈਸ਼ਨਲ ਹਾਈਵੇਅ 24 ਦੇ ਜਾਮ ਵਿੱਚ ਇੱਕ ਘੰਟੇ ਤੱਕ ਗੱਡੀ ਫਸੀ ਰਹੀ ਜਿਸ ਨੂੰ ਗ੍ਰੇਟਰ ਨੋਇਡਾ ਵੱਲ ਮੋੜ ਦਿੱਤਾ ਗਿਆ ਜਦੋਂ ਕਿ ਉਸ ਨੂੰ ਗਾਜ਼ੀਆਬਾਦ ਦੇ ਵੈਸ਼ਾਲੀ, ਵੰਸੁਧਰਾ ਵੱਲ ਜਾਣਾ ਸੀ।
ਕੰਗਨਾ ਦੇ ਬਿਆਨਾਂ ਤੋਂ ਭੜਕੀ ਸਵਰਾ ਭਾਸਕਰ, 'ਇਨ੍ਹਾਂ ਦਾ ਕੰਮ ਜ਼ਹਿਰ ਫੈਲਾਉਣਾ, ਏਜੰਡਾ ਤੋਂ ਪ੍ਰੇਰਿਤ'

INOX AIR PRODUCTS ਦੇ ਇੱਕ ਜੀ.ਐੱਮ. ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਨੋਇਡਾ ਵਲੋਂ ਦਿੱਲੀ ਸਪਲਾਈ ਜਾ ਰਹੀ ਹੈ ਤਾਂ 3 ਤੋਂ 4 ਘੰਟੇ ਜ਼ਿਆਦਾ ਲੱਗ ਰਹੇ ਹਨ। ਕਈ ਵਾਰ ਟ੍ਰਿਪ ਪੂਰਾ ਨਹੀ ਹੋ ਰਿਹਾ ਹੈ ਤਾਂ ਰਾਤ ਨੂੰ ਲੇਟ ਨਾਈਟ ਸਪਲਾਈ ਕਰਨੀ ਪੈ ਰਹੀ ਹੈ ਲਿਮਟਿਡ ਸਟਾਕ ਵਾਲੇ ਹਸਪਤਾਲਾਂ ਵਿੱਚ ਐਕਸਟਰਾ ਪ੍ਰੀਕਾਸ਼ਨ ਲਿਆ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News