ਜੇਤਲੀ ਮਾਣਹਾਨੀ ਕੇਸ: ਜੇਠਮਲਾਨੀ ਨੇ ਛੱਡਿਆ ਕੇਜਰੀਵਾਲ ਦਾ ਸਾਥ!

Wednesday, Jul 26, 2017 - 12:40 PM (IST)

ਨਵੀਂ ਦਿੱਲੀ—ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਕੀਤੇ ਗਏ ਮਾਣਹਾਨੀ ਕੇਸ 'ਚ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਨੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਾਥ ਛੱਡ ਦਿੱਤਾ ਹੈ। ਖਬਰ ਹੈ ਕਿ ਜੇਠਮਲਾਨੀ ਨੇ ਕੇਜਰੀਵਾਲ ਨੂੰ ਇਕ ਪੱਤਰ ਲਿਖ ਕੇ ਮਾਣਹਾਨੀ ਕੇਸ ਤੋਂ ਹੱਟਣ ਅਤੇ 2 ਕਰੋੜ ਰੁਪਏ ਤੋਂ ਵਧ ਦੀ ਕਾਨੂੰਨੀ ਫੀਸ ਦੀ ਅਦਾਇਗੀ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਖੁਦ ਜੇਤਲੀ ਦੇ ਖਿਲਾਫ 'ਧੋਖੇਬਾਜ' ਤੋਂ ਵੀ ਜ਼ਿਆਦਾ ਇਤਰਾਜ਼ਯੋਗ ਅਤੇ ਅਭੱਦੀ ਭਾਸ਼ਾ ਦੀ ਵਰਤੋ ਕਰਦੇ ਸੀ। ਹਾਲਾਂਕਿ ਮੁੱਖ ਮੰਤਰੀ ਕਾਰਜਕਾਲ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੇ ਜੇਠਮਲਾਨੀ ਦੇ ਕੇਸ ਤੋਂ ਹੱਟਣ ਦੇ ਸੰਬੰਧ 'ਚ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਮਾਣਾਹਾਨੀ ਮਾਮਲੇ ਦੀ ਸੁਣਵਾਈ ਦੌਰਾਨ ਜੇਠਮਲਾਨੀ ਨੇ ਜੇਤਲੀ ਦੇ ਖਿਲਾਫ ਅਭੱਦੀ ਟਿੱਪਣੀ ਕੀਤੀ ਸੀ। ਇਸ ਦੇ ਬਾਅਦ ਜੇਤਲੀ ਨੇ ਸਪੱਸ਼ਟੀਕਰਨ ਮੰਗਿਆ ਸੀ ਕਿ ਉਨ੍ਹਾਂ ਨੇ ਅਭੱਦੀ ਭਾਸ਼ਾ ਦੀ ਵਰਤੋਂ ਆਪਣੇ ਕਲਾਇੰਟ ਕੇਜਰੀਵਾਲ ਦੇ ਨਿਰਦੇਸ਼ 'ਤੇ ਕੀਤਾ ਸੀ। ਇਸ 'ਤੇ ਜੇਠਮਲਾਨੀ ਨੇ ਹਾਂ 'ਚ ਜਵਾਬ ਦਿੱਤਾ ਸੀ। ਇਸ ਦੇ ਬਾਅਦ ਜੇਤਲੀ ਨੇ ਮੁੱਖ ਮੰਤਰੀ ਦੇ ਖਿਲਾਫ ਇਕ ਹੋਰ ਮਾਣਹਾਨੀ ਦਾ ਮੁਕੱਦਮਾ ਕਰ ਦਿੱਤਾ। ਇਕ ਹੋਰ ਮਾਣਹਾਨੀ ਦੇ ਮੁਕੱਦਮੇ 'ਚ ਫਸਣ ਦੇ ਬਾਅਦ ਕੇਜਰੀਵਾਲ ਨੇ ਦਿੱਲੀ ਹਾਈ ਕੋਰਟ 'ਚ ਇਕ ਹਲਫਨਾਮਾ ਦਾਖਲ ਕਰਕੇ ਦੱਸਿਆ ਕਿ ਉਨ੍ਹਾਂ ਨੇ ਜੇਠਮਲਾਨੀ ਨੂੰ ਇਤਰਾਜ਼ਯੋਗ ਸ਼ਬਦ ਦੇ ਲਈ ਕੋਈ ਨਿਰਦੇਸ਼ ਨਹੀਂ ਦਿੱਤਾ ਸੀ।


Related News