ਗਾਂਧੀ ਪਰਿਵਾਰ ਦੇ ਗੜ੍ਹ ''ਚ ਭਾਜਪਾ ਦੀ ਪਹੁੰਚ ਵਧਾਉਣ ਦੀਆਂ ਕੋਸ਼ਿਸ਼ਾਂ ''ਚ ਜੇਤਲੀ

Sunday, Oct 07, 2018 - 07:07 PM (IST)

ਗਾਂਧੀ ਪਰਿਵਾਰ ਦੇ ਗੜ੍ਹ ''ਚ ਭਾਜਪਾ ਦੀ ਪਹੁੰਚ ਵਧਾਉਣ ਦੀਆਂ ਕੋਸ਼ਿਸ਼ਾਂ ''ਚ ਜੇਤਲੀ

   ਲਖਨਊ—ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਆਪਣੇ ਐੱਮ. ਪੀ. ਫੰਡ ਦੀ ਰਾਸ਼ੀ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ 'ਚ ਖਰਚ ਕਰਨਗੇ। ਇਸਦੇ ਲਈ ਉਨ੍ਹਾਂ ਢਾਈ ਕਰੋੜ ਦੀ ਪਹਿਲੀ ਕਿਸ਼ਤ ਦੀ ਚਿੱਠੀ ਰਾਏਬਰੇਲੀ ਪ੍ਰਸ਼ਾਸਨ ਨੂੰ ਭੇਜ ਵੀ ਦਿੱਤੀ ਹੈ। ਰਾਏਬਰੇਲੀ ਦੇ ਕਈ ਵਿਕਾਸ ਕੰਮਾਂ 'ਤੇ ਆਪਣਾ ਫੰਡ ਖਰਚ ਕਰਨ ਦਾ ਫੈਸਲਾ ਅਰੁਣ ਜੇਤਲੀ ਨੇ ਖੁਦ ਲਿਆ ਹੈ। ਜੇਤਲੀ ਦੇ ਇਸ ਕਦਮ ਨੂੰ ਗਾਂਧੀ ਪਰਿਵਾਰ ਦੇ ਗੜ੍ਹ 'ਚ ਭਾਜਪਾ ਦੀ ਪਹੁੰਚ ਵਧਾਉਣ ਦੀਆਂ ਕੋਸ਼ਿਸ਼ਾਂ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ। 
ਜੇਤਲੀ ਦੇ ਨੁਮਾਇੰਦੇ ਤੇ ਭਾਜਪਾ ਬੁਲਾਰੇ ਹੀਰੋ ਵਾਜਪਾਈ ਨੇ ਕਿਹਾ ਕਿ ਯੂ.ਪੀ. ਤੋਂ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਅਰੁਣ ਜੇਤਲੀ ਨੇ ਰਾਏ ਬਰੇਲੀ ਨੂੰ ਚੁਣਿਆ ਹੈ। ਇਕ ਪ੍ਰਮੁੱਖ ਰਾਜਨੀਤਿਕ ਪਰਿਵਾਰ ਦਾ ਗੜ੍ਹ ਹੋਣ ਦੇ ਬਾਵਜੂਦ ਰਾਏਬਰੇਲੀ ਜ਼ਿਲਾ ਜਿਵੇਂ ਪੱਛੜੇਪਨ ਦਾ ਸ਼ਿਕਾਰ ਹੈ, ਇਹ ਦੇਖਦਿਆਂ ਜੇਤਲੀ ਨੇ ਇਸ ਖੇਤਰ ਨੂੰ ਚੁਣਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ (ਜੇਤਲੀ) ਲੋਕ ਸਭਾ ਚੋਣਾਂ ਨਹੀਂ ਲੜਨਗੇ ਪਰ ਕਾਂਗਰਸ ਦੇ ਗੜ੍ਹ ਤੋਂ ਭਾਜਪਾ ਨੂੰ ਮਜ਼ਬੂਤ ਕਰਨਗੇ।


Related News