ਹੁਸ਼ਿਆਰਪੁਰ ''ਚ ਵੱਡਾ ਹਾਦਸਾ! ਟਰੈਕਟਰ ਤੋਂ ਡਿੱਗਣ ਕਾਰਨ ਜਵਾਕ ਦੀ ਦਰਦਨਾਕ ਮੌਤ
Friday, Jun 05, 2026 - 05:55 PM (IST)
ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਵਿਖੇ ਪਿੰਡ ਮੇਹਟਿਆਣਾ 'ਚ ਟਰੈਕਟਰ ਤੋਂ ਡਿੱਗਣ ਕਾਰਨ ਤਵੀਆਂ ਦੀ ਲਪੇਟ 'ਚ ਆ ਜਾਣ ਕਾਰਨ ਇਕ 12 ਸਾਲਾ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਕ ਪ੍ਰਵਾਸੀ ਮਜ਼ਦੂਰ ਟਰੈਕਟਰ ਲੈ ਕੇ ਖੇਤ ਵਾਹੁਣ ਲਈ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਕ ਛੋਟੂ ਨਾਂ ਦੇ ਬੱਚੇ ਨੇ ਉਸ ਨਾਲ ਜਾਣ ਦੀ ਜ਼ਿੱਦ ਕੀਤੀ ਅਤੇ ਉਸ ਨੇ ਜਦੋਂ ਟਰੈਕਟਰ 'ਤੇ ਉਸ ਨੂੰ ਬਿਠਾਇਆ ਤਾਂ ਖੇਤਾਂ ਵਿੱਚ ਜਾਂਦੇ ਸਮੇਂ ਛੋਟੂ ਟਰੈਕਟਰ ਤੋਂ ਤਵੀਆਂ ਵਾਲੀ ਸੈਰ ਨੂੰ ਡਿੱਗ ਗਿਆ, ਜਿਸ ਕਾਰਨ ਛੋਟੂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਕੈਪਟਨ ਦੀ ਕਾਗਰਸ 'ਚ ਵਾਪਸੀ ਦੀਆਂ ਅਟਕਲਾਂ ਦਰਮਿਆਨ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ ਵੱਡਾ ਬਿਆਨ

ਜਾਣਕਾਰੀ ਦਿੰਦੇ ਹੋਏ ਟਰੈਕਟਰ ਚਾਲਕ ਨੇ ਦੱਸਿਆ ਕਿ ਉਸ ਨੇ ਬਹੁਤ ਮਨ੍ਹਾ ਕਰਨ ਦੇ ਬਾਵਜੂਦ ਵੀ ਛੋਟੂ ਨਹੀਂ ਮੰਨਿਆ, ਜਿਸ ਕਾਰਨ ਉਸ ਨੂੰ ਛੋਟੂ ਨੂੰ ਟਰੈਕਟਰ ਦੇ ਉੱਤੇ ਬਿਠਾਉਣਾ ਪਿਆ ਅਤੇ ਡਿੱਗਣ ਤੋਂ ਬਾਅਦ ਛੋਟੂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਛੋਟੂ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ: ਸੋਹਣੀ-ਸੁਨੱਖੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ! ਸੁਸਾਈਡ ਨੋਟ ਨੂੰ ਪੜ੍ਹ ਮਾਪਿਆਂ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
