ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੈਨੇਡਾ 'ਚ 5 ਭਾਰਤੀਆਂ ਦੀ ਮੌਤ 'ਤੇ ਸੋਗ ਜ਼ਾਹਰ ਕੀਤਾ

Monday, Mar 14, 2022 - 10:50 AM (IST)

ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਕੈਨੇਡਾ 'ਚ ਇਕ ਸੜਕ ਹਾਦਸੇ 'ਚ 5 ਭਾਰਤੀਆਂ ਦੀ ਮੌਤ 'ਤੇ ਸੋਗ ਜ਼ਾਹਰ ਕੀਤਾ। ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਅਨੁਸਾਰ, ਹਾਦਸਾ ਸ਼ਨੀਵਾਰ ਨੂੰ ਟੋਰਾਂਟੋ ਕੋਲ ਵਾਪਰਿਆ ਅਤੇ 2 ਜ਼ਖ਼ਮੀ ਵਿਦਿਆਰਥੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

PunjabKesari

ਵਿਦੇਸ਼ ਮੰਤਰੀ ਜੈਸ਼ੰਕਰ ਨੇ ਟਵੀਟ ਕੀਤਾ,''ਕੈਨੇਡਾ 'ਚ 5 ਭਾਰਤੀ ਵਿਦਿਆਰਥੀਆਂ ਦੀ ਮੌਤ 'ਤੇ ਡੂੰਘਾ ਸੋਗ ਜ਼ਾਹਰ ਕਰਦਾ ਹਾਂ। ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ। ਜ਼ਖ਼ਮੀਆਂ ਦੇ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। @IndiainToronto ਸਾਰੀ ਜ਼ਰੂਰੀ ਮਦਦ ਪ੍ਰਦਾਨ ਕਰੇਗਾ।'' ਬਿਸਾਰੀਆ ਨੇ ਕਿਹਾ ਕਿ ਟੋਰਾਂਟੋ 'ਚ ਭਾਰਤੀ ਮਿਸ਼ਨ ਜ਼ਰੂਰੀ ਮਦਦ ਲਈ ਪੀੜਤਾਂ ਦੇ ਦੋਸਤਾਂ ਦੇ ਸੰਪਰਕ 'ਚ ਹੈ। ਉਨ੍ਹਾਂ ਨੇ ਟਵੀਟ ਕੀਤਾ,''ਕੈਨੇਡਾ 'ਚ ਦਿਲ ਦਹਿਲਾ ਦੇਣ ਵਾਲੀ ਤ੍ਰਾਸਦੀ: ਸ਼ਨੀਵਾਰ ਨੂੰ ਟੋਰਾਂਟੋ ਕੋਲ ਇਕ ਆਟੋ ਹਾਦਸੇ 'ਚ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। 2 ਹੋਰ ਹਸਪਤਾਲ 'ਚ ਹਨ। ਪੀੜਤਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ, @IndiainToronto ਟੀਮ ਮਦਦ ਲਈ ਪੀੜਤਾਂ ਦੇ ਦੋਸਤਾਂ ਦੇ ਸੰਪਰਕ 'ਚ ਹੈ।''

ਇਹ ਵੀ ਪੜ੍ਹੋ : ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਭਾਰਤੀ ਵਿਦਿਆਰਥੀਆਂ ਦੀ ਮੌਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News