ਮਾਰਿਆ ਗਿਆ ਜੈਸ਼ ਕਮਾਂਡਰ ਸੱਜਾਦ ਅਫ਼ਗਾਨੀ, IG ਨੇ ਸੁਰੱਖਿਆ ਫ਼ੋਰਸਾਂ ਨੂੰ ਦਿੱਤੀ ਵਧਾਈ
Monday, Mar 15, 2021 - 02:15 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਸੋਮਵਾਰ ਨੂੰ ਸੁਰੱਖਿਆ ਫ਼ੋਰਸਾਂ ਦੀ ਤਲਾਸ਼ ਅਤੇ ਘੇਰਾਬੰਦੀ ਮੁਹਿੰਮਸ (ਕਾਸੋ) ਦੌਰਾਨ ਹੋਏ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦਾ ਇਕ ਕਮਾਂਡਰ ਮਾਰਿਆ ਗਿਆ। ਇਸ ਤੋਂ ਪਹਿਲਾਂ ਐਤਵਤਾਰ ਨੂੰ ਵੀ ਸ਼ੋਪੀਆਂ 'ਚ ਸੁਰੱਖਿਆ ਫ਼ੋਰਸਾਂ ਦੇ ਕਾਸੋ ਦੌਰਾਨ ਹੋਏ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦਾ ਇਕ ਸਥਾਨਕ ਅੱਤਵਾਦੀ ਮਾਰਿਆ ਗਿਆ। ਤਲਾਸ਼ ਅਤੇ ਘੇਰਾਬੰਦੀ ਮੁਹਿੰਮ ਸ਼ਨੀਵਾਰ ਰਾਤ ਸ਼ੁਰੂ ਕੀਤੀ ਗਈ ਸੀ। ਕਸ਼ਮੀਰ ਰੇਂਜ ਦੇ ਪੁਲਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਸ਼ੋਪੀਆਂ 'ਚ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਕਮਾਂਡਰ ਸੱਜਾਦ ਅਫ਼ਗਾਨੀ ਦੇ ਮਾਰੇ ਜਾਣ 'ਤੇ ਸੁਰੱਖਿਆ ਫ਼ੋਰਸਾਂ ਨੂੰ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸ਼ੋਪੀਆਂ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਇਕ ਅੱਤਵਾਦੀ ਢੇਰ
ਸ਼ੋਪੀਆਂ 'ਚ ਅਫ਼ਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਚੌਕਸੀ ਵਜੋਂ ਸ਼ਨੀਵਾਰ ਰਾਤ ਤੋਂ ਹੀ ਮੋਬਾਇਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ। ਇਸ ਵਿਚ ਸ਼ਨੀਵਾਰ ਰਾਤ ਮੁਕਾਬਲੇ ਵਾਲੀ ਜਗ੍ਹਾ ਕੋਲ ਹੋਈ ਝੜਪ 'ਚ ਤਿੰਨ ਨੌਜਵਾਨ ਅਤੇ ਇਕ ਪੁਲਸ ਕਾਂਸਟੇਬਲ ਜ਼ਖਮੀ ਹੋ ਗਏ। ਐਤਵਾਰ ਨੂੰ ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ ਵਾਲੀ ਜਗ੍ਹਾ ਕੋਲ ਪਥਰਾਅ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਦੌੜਾਉਣ ਲਈ ਪੈਲੇਟ, ਹੰਝੂ ਗੈਸ ਦੇ ਗੋਲੇ ਦਾਗ਼ੇ ਅਤੇ ਲਾਠੀਚਾਰਜ ਵੀ ਕੀਤਾ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਪੁਲਸ ਨੇ ਸ਼ੋਪੀਆਂ ਤੋਂ ਹਿਜ਼ਬੁਲ ਨਾਲ ਜੁੜੇ 7 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ