ਹਿਮਾਚਲ ਪ੍ਰਦੇਸ਼ : ਸ਼ਹੀਦ ਫੌਜੀ ਅੰਕੁਸ਼ ਠਾਕੁਰ ਦੇ ਨਾਂ ''ਤੇ ਰੱਖਿਆ ਜਾਵੇਗਾ ਸਰਕਾਰੀ ਸਕੂਲ ਦਾ ਨਾਮ

Saturday, Jun 20, 2020 - 05:22 PM (IST)

ਹਮੀਰਪੁਰ (ਹਿਮਾਚਲ ਪ੍ਰਦੇਸ਼)- ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ਨੀਵਾਰ ਨੂੰ ਕਿਹਾ ਕਿ ਲੱਦਾਖ ਦੀ ਗਲਵਾਨ ਘਾਟੀ 'ਚ ਚੀਨੀ ਫੌਜੀਆਂ ਨਾਲ ਝੜਪ 'ਚ ਸ਼ਹੀਦ ਹੋਏ ਸਿਪਾਹੀ ਅੰਕੁਸ਼ ਠਾਕੁਰ ਦੇ ਨਾਂ 'ਤੇ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ 'ਚ ਇਕ ਸਰਕਾਰੀ ਸਕੂਲ ਦਾ ਨਾਂ ਰੱਖਿਆ ਜਾਵੇਗਾ। ਕਾਰੋਹਟਾ ਪਿੰਡ 'ਚ ਸਿਪਾਹੀ ਦੇ ਘਰ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਬਾਰੇ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਪਾਹੀ ਦੇ ਪਰਿਵਾਰ ਨੂੰ 20 ਲੱਖ ਰੁਪਏ ਦੀ ਆਰਥਿਕ ਮਦਦ ਵੀ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਆਪਣੀ ਫੌਜ ਅਤੇ ਸਰਹੱਦ ਦੀ ਸੁਰੱਖਿਆ ਕਰ ਰਹੇ ਬਹਾਦਰ ਜਵਾਨਾਂ 'ਤੇ ਮਾਣ ਹੈ। ਮੁੱਖ ਮੰਤਰੀ ਨਾਲ ਪਿੰਡ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਵਿਰੇਂਦਰ ਕੰਵਰ ਵੀ ਸਨ। ਸਥਾਨਕ ਵਿਧਾਇਕਾਂ ਨੇ ਸਿਪਾਹੀ ਦੇ ਪਿੰਡ 'ਚ ਉਨ੍ਹਾਂ ਦੀ ਮੂਰਤੀ ਲਗਾਉਣ ਦਾ ਵੀ ਐਲਾਨ ਕੀਤਾ ਹੈ। ਠਾਕੁਰ ਨੇ ਕਿਹਾ ਕਿ ਪਿੰਡ ਦੇ ਸ਼ਮਸ਼ਾਨ ਤੱਕ ਜਾਣ ਵਾਲੇ ਰਸਤੇ ਦੀ ਮੁਰੰਮਤ ਲਈ ਪੂਰੀ ਰਾਸ਼ੀ ਦਿੱਤੀ ਜਾਵੇਗੀ, ਨਾਲ ਹੀ ਇੱਥੇ ਦੀਆਂ ਸਿਹਤ ਸਹੂਲਤਾਂ ਨੂੰ ਵੀ ਬਿਹਤਰ ਬਣਾਇਆ ਜਾਵੇਗਾ।


DIsha

Content Editor

Related News