ਦਿੱਲੀ ਦੀ ਅਦਾਲਤ ਨੇ ਮਾਣਹਾਨੀ ਮਾਮਲੇ ''ਚ ਜੈਰਾਮ ਰਮੇਸ਼ ਨੂੰ ਦਿੱਤੀ ਜ਼ਮਾਨਤ

05/09/2019 5:58:05 PM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਮਾਣਹਾਨੀ ਦੇ ਮਾਮਲੇ 'ਚ ਕਾਂਗਰਸ ਨੇਤਾ ਜੈਰਾਮ ਰਮੇਸ਼ ਨੂੰ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਬੇਟੇ ਵਿਵੇਕ ਡੋਭਾਲ ਨੇ 'ਕਾਰਵਾਂ' ਮੈਗਜ਼ੀਨ ਵਲੋਂ ਜਨਵਰੀ 'ਚ ਪ੍ਰਕਾਸ਼ਿਤ ਇਕ ਲੇਖ ਦੇ ਸੰਬੰਧ 'ਚ ਕਾਂਗਰਸ ਨੇਤਾ ਵਿਰੁੱਧ ਇਹ ਮਾਮਲਾ ਦਾਇਰ ਕਰਵਾਇਆ ਸੀ। ਵਿਵੇਕ ਨੇ ਜੈਰਾਮ ਰਮੇਸ਼ ਤੋਂ ਇਲਾਵਾ ਕਾਰਵਾਂ ਮੈਗਜ਼ੀਨ ਅਤੇ ਲੇਖ ਦੇ ਲੇਖਕ ਵਿਰੁੱਧ ਵੀ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ।

ਜੱਜ ਸਮਰ ਵਿਸ਼ਾਲ ਨੇ ਸਾਰੇ ਤਿੰਨ ਦੋਸ਼ੀਆਂ ਦੇ ਖੁਦ ਨੂੰ ਬੇਕਸੂਰ ਦੱਸੇ ਜਾਣ ਤੋਂ ਬਾਅਦ ਉਨ੍ਹਾਂ ਵਿਰੁੱਧ ਮਾਣਹਾਨੀ ਦੇ ਦੋਸ਼ ਤੈਅ ਕੀਤੇ ਸਨ। ਵਿਵੇਕ ਡੋਭਾਲ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਮੈਗਜ਼ੀਨ ਅਤੇ ਰਮੇਸ਼ ਨੇ ਉਨ੍ਹਾਂ ਦੇ ਪਿਤਾ ਦੇ ਪ੍ਰਤੀ ਨਾਰਾਜ਼ਗੀ ਕੱਢਣ ਲਈ ਜਾਣ ਬੁੱਝ ਕੇ ਉਨ੍ਹਾਂ ਦੀ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਕਾਂਗਰਸ ਨੇਤਾ ਨੇ ਮੈਗਜ਼ੀਨ ਵਲੋਂ ਲਗਾਏ ਗਏ ਦੋਸ਼ਾਂ ਨੂੰ ਦੋਹਰਾਉਂਦੇ ਹੋਏ ਪੱਤਰਕਾਰ ਸੰਮੇਲਨ ਕੀਤਾ ਸੀ।


DIsha

Content Editor

Related News