ਪੁਲਵਾਮਾ ਹਮਲਾ: ਉਸ ਦਿਨ ਡਿਊਟੀ ਨਾ ਬਦਲੀ ਹੁੰਦੀ ਤਾਂ ਜਿਊਂਦਾ ਹੁੰਦਾ ਫ਼ੌਜ ਦਾ ਬਹਾਦਰ ਡਰਾਈਵਰ ਜੈਮਲ ਸਿੰਘ
Monday, Feb 14, 2022 - 02:38 PM (IST)
ਨਵੀਂ ਦਿੱਲੀ (ਭਾਸ਼ਾ)- ਪੁਲਵਾਮਾ ’ਚ 3 ਸਾਲ ਪਹਿਲਾਂ 14 ਫਰਵਰੀ 2019 ਨੂੰ ਹੋਏ ਹਮਲੇ ’ਚ ਇਕ ਆਤਮਘਾਤੀ ਹਮਲਾਵਰ ਨੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਬੱਸ ਨੂੰ ਉਡਾ ਦਿੱਤਾ ਸੀ। ਇਸ ਘਟਨਾ ’ਚ 40 ਜਵਾਨ ਸ਼ਹੀਦ ਹੋਏ ਸਨ, ਜਿਨ੍ਹਾਂ ’ਚ ਬੱਸ ਦਾ ਡਰਾਈਵਰ ਜੈਮਲ ਸਿੰਘ ਵੀ ਸ਼ਾਮਲ ਸੀ। ਜੈਮਲ ਸਿੰਘ ਦੀ ਉਸ ਦਿਨ ਡਿਊਟੀ ਨਹੀਂ ਸੀ। ਉਸ ਨੇ ਬੱਸ ਨਹੀਂ ਚਲਾਉਣੀ ਸੀ। ਉਹ ਇਕ ਹੋਰ ਡਰਾਈਵਰ ਦੀ ਥਾਂ ’ਤੇ ਡਿਊਟੀ ਕਰਨ ਲਈ ਆਇਆ ਸੀ। ਇਸ ਗੱਲ ਦਾ ਪ੍ਰਗਟਾਵਾ ਇਕ ਨਵੀਂ ਕਿਤਾਬ ’ਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੁਲਵਾਮਾ ਅੱਤਵਾਦੀ ਹਮਲੇ ਦੀ ਬਰਸੀ ’ਤੇ ਸ਼ਹੀਦਾਂ ਨੂੰ ਨਮਨ, ਲੋਕ ਬੋਲੇ- ਨਹੀਂ ਭੁਲਾਂਗੇ ਅੱਜ ਦਾ ਉਹ ਦਿਨ
ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੇ ਇਕ ਅਧਿਕਾਰੀ ਦਾਨੇਸ਼ ਰਾਣਾ ਜੋ ਮੌਜੂਦਾ ਸਮੇਂ ’ਚ ਜੰਮੂ-ਕਸ਼ਮੀਰ ਦੇ ਐਡੀਸ਼ਨਲ ਪੁਲਸ ਮੁਖੀ ਹਨ, ਨੇ ਪੁਲਵਾਮਾ ਹਮਲੇ ਨਾਲ ਜੁੜੀ ਘਟਨਾ ’ਤੇ ‘ਏਜ ਫਾਰ ਏਜ ਦੀ ਸੈਫਰਨ ਫੀਲਡ’ ਨਾਮੀ ਕਿਤਾਬ ’ਚ ਹਮਲੇ ਦੇ ਪਿਛੇ ਦੀ ਸਾਜ਼ਿਸ਼ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਇਸ ਕਿਤਾਬ ’ਚ ਲਿਖਿਆ ਹੈ ਕਿ ਕਿਵੇਂ ਕਾਫਲੇ ’ਚ ਸਫਰ ਕਰਨ ਵਾਲੇ ਜਵਾਨ ਰਿਪੋਰਟਿੰਗ ਦੇ ਸਮੇਂ ਤੋਂ ਪਹਿਲਾਂ ਹੀ ਆਉਣੇ ਸ਼ੁਰੂ ਹੋ ਗਏ ਸਨ। ਹੋਰਨਾਂ ਡਰਾਈਵਰਾਂ ਨਾਲ ਪਹੁੰਚਣ ਵਾਲੇ ਆਖਰੀ ਵਿਅਕਤੀਆਂ ’ਚ ਹੈੱਡ ਕਾਂਸਟੇਬਲ ਜੈਮਲ ਸਿੰਘ ਵੀ ਸ਼ਾਮਲ ਸਨ। ਡਰਾਈਵਰ ਹਮੇਸ਼ਾ ਸਭ ਤੋਂ ਅਖ਼ੀਰ ’ਚ ਰਿਪੋਰਟ ਕਰਦੇ ਹਨ। ਉਨ੍ਹਾਂ ਨੂੰ ਨੀਂਦ ਪੂਰੀ ਕਰਨ ਲਈ ਵਾਧੂ ਅੱਧੇ ਘੰਟੇ ਦੀ ਛੋਟ ਮਿਲਦੀ ਹੈ ਕਿਉਂਕਿ ਉਨ੍ਹਾਂ ਨੂੰ ਮੁਸ਼ਕਲ ਯਾਤਰਾ ਕਰਨੀ ਪੈਂਦੀ ਹੈ।
ਇਹ ਵੀ ਪੜ੍ਹੋ : ਇੰਜੀਨੀਅਰ ਨੂੰ ਅਗਵਾ ਕਰ ਲੈ ਗਏ ਨਕਸਲੀ, ਪਤਨੀ ਨੇ ਲਾਈ ਗੁਹਾਰ- ਮੇਰੇ ਪਤੀ ਨੂੰ ਰਿਹਾਅ ਕਰ ਦਿਓ
ਜੈਮਲ ਸਿੰਘ ਨੂੰ ਇੰਝ ਮਿਲੀ ਉਸ ਦਿਨ ਡਿਊਟੀ
ਕਿਤਾਬ ਮੁਤਾਬਕ ਜੈਮਲ ਸਿੰਘ ਦੀ ਉਸ ਦਿਨ ਡਿਊਟੀ ਨਹੀਂ ਸੀ। ਹਿਮਾਚਲ ਦੇ ਚੰਬਾ ਦੇ ਰਹਿਣ ਵਾਲੇ ਕਾਂਸਟੇਬਲ ਕਿਰਪਾਲ ਸਿੰਘ ਨੇ ਛੁੱਟੀ ਲਈ ਅਰਜ਼ੀ ਦਿੱਤੀ ਹੋਈ ਸੀ ਕਿਉਂਕਿ ਉਨ੍ਹਾਂ ਦੀ ਬੇਟੀ ਦਾ ਜਲਦੀ ਹੀ ਵਿਆਹ ਹੋਣ ਵਾਲਾ ਸੀ। ਕਿਰਪਾਲ ਨੇ ਪਹਿਲਾਂ ਉਕਤ ਬੱਸ ਚਲਾਉਣੀ ਸੀ ਪਰ ਫਿਰ ਜੈਮਲ ਸਿੰਘ ਦੀ ਇਸ ਸਬੰਧੀ ਡਿਊਟੀ ਲੱਗ ਗਈ। ਜੈਮਲ ਸਿੰਘ ਇਕ ਤਜ਼ਰਬੇਕਾਰ ਡਰਾਈਵਰ ਸੀ। ਇਸ ਤੋਂ ਬਾਅਦ ਜੈਮਲ ਸਿੰਘ ਨੂੰ ਬੱਸ ਲੈ ਕੇ ਜਾਣ ਦੀ ਜ਼ਿੰਮੇਵਾਰੀ ਮਿਲੀ।
ਪਤਨੀ ਨੂੰ ਫੋਨ ’ਤੇ ਦਿੱਤੀ ਸੀ ਡਿਊਟੀ ਬਦਲਣ ਦੀ ਜਾਣਕਾਰੀ-
ਕਿਤਾਬ ’ਚ ਰਾਣਾ ਨੇ ਜ਼ਿਕਰ ਕੀਤਾ ਹੈ ਕਿ ਜੈਮਲ ਇਕ ਤਜ਼ਰਬੇਕਾਰ ਡਰਾਈਵਰ ਸੀ ਅਤੇ ਕਈ ਵਾਰ ਹਾਈਵੇਅ-44 ’ਤੇ ਵਾਹਨ ਚਲਾ ਚੁੱਕਾ ਸੀ। ਉਹ ਇਸ ਦੇ ਢਾਲ, ਮੋੜ ਤੋਂ ਜਾਣੂ ਸੀ। 13 ਫਰਵਰੀ ਨੂੰ ਦੇਰ ਰਾਤ ਉਸ ਨੇ ਪੰਜਾਬ ’ਚ ਆਪਣੀ ਪਤਨੀ ਨੂੰ ਫੋਨ ਕੀਤਾ ਅਤੇ ਆਖਰੀ ਪਲਾਂ ’ਚ ਡਿਊਟੀ ਬਦਲ ਜਾਣ ਬਾਰੇ ਦੱਸਿਆ। ਦੋਹਾਂ ਦੀ ਇਹ ਅਖਰੀ ਗੱਲਬਾਤ ਸੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ 54 ਚੀਨੀ ਐਪਸ ’ਤੇ ਲਾਈ ਪਾਬੰਦੀ, ਦੱਸਿਆ ਸੁਰੱਖਿਆ ਲਈ ਖ਼ਤਰਾ
ਜਦੋਂ ਇਕ ਜਵਾਨ ਦੀ ਕਿਸਮਤ ਉਸ ’ਤੇ ਹੋਈ ਮਿਹਰਬਾਨ
ਸ਼ਹੀਦ ਹੋਣ ਵਾਲੇ ਜਵਾਨਾਂ ’ਚ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਇਕ ਕਾਂਸਟੇਬਲ ਠਾਕਾ ਬੇਲਕਰ ਵੀ ਸ਼ਾਮਲ ਸੀ। ਠਾਕਾ ਦੇ ਪਰਿਵਾਰ ਨੇ ਉਸ ਦਾ ਵਿਆਹ ਤੈਅ ਕੀਤਾ ਸੀ। ਠਾਕਾ ਨੇ ਛੁੱਟੀ ਲਈ ਅਰਜ਼ੀ ਵੀ ਦਿੱਤੀ ਹੋਈ ਸੀ ਪਰ ਵਿਆਹ ਤੋਂ 10 ਦਿਨ ਪਹਿਲਾਂ ਉਸ ਨੇ ਆਪਣਾ ਨਾਂ ਕਸ਼ਮੀਰ ਜਾਣ ਵਾਲੇ ਜਵਾਨਾਂ ਦੀ ਸੂਚੀ ’ਚ ਵੇਖਿਆ। ਜਿਵੇਂ ਹੀ ਕਾਫਲਾ ਰਵਾਨਾ ਹੋਣ ਲੱਗਾ, ਕਿਸਮਤ ਉਸ ’ਤੇ ਮਿਹਰਬਾਨ ਹੋ ਗਈ। ਉਸ ਦੀ ਛੁੱਟੀ ਮਨਜ਼ੂਰ ਹੋ ਗਈ ਸੀ। ਉਹ ਬੱਸ ’ਚੋਂ ਉਤਰ ਗਿਆ ਅਤੇ ਸਹਿਯੋਗੀਆਂ ਨੂੰ ਹੱਥ ਹਿਲਾ ਕੇ ਅਲਵਿਦਾ ਕਿਹਾ। ਉਸ ਨੂੰ ਕੀ ਪਤਾ ਸੀ ਕਿ ਉਸ ਦੇ ਸਾਥੀ ਉਸ ਨੂੰ ਕਦੇ ਵੀ ਮਿਲ ਨਹੀਂ ਸਕਣਗੇ।