DSGMC ਵਫਦ ਨੇ ਟਾਈਟਲਰ ਦੇ ਸਟਿੰਗ ਦੀ ਸੀ.ਡੀ CBI ਨੂੰ ਸੌਂਪੀ, ਕੀਤੀ ਗ੍ਰਿਫਤਾਰੀ ਦੀ ਮੰਗ

Thursday, Feb 08, 2018 - 08:07 PM (IST)

DSGMC ਵਫਦ ਨੇ ਟਾਈਟਲਰ ਦੇ ਸਟਿੰਗ ਦੀ ਸੀ.ਡੀ CBI ਨੂੰ ਸੌਂਪੀ, ਕੀਤੀ ਗ੍ਰਿਫਤਾਰੀ ਦੀ ਮੰਗ

ਨਵੀਂ ਦਿੱਲੀ,(ਬਿਓਰੋ)— ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਬੁਲਾਰੇ (ਡੀ. ਐੱਸ. ਜੀ. ਐੱਮ. ਸੀ.) ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਮੁੱਖ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੀ. ਬੀ. ਆਈ. ਡਾਇਰੈਕਟਰ ਨਾਲ ਅੱਜ ਮੁਲਾਕਾਤ ਕੀਤੀ।
ਇਸ ਦੌਰਾਨ ਡੀ. ਐੱਸ. ਜੀ. ਐੱਮ. ਸੀ. ਵਫਦ ਨੇ ਜਗਦੀਸ਼ ਟਾਈਟਲਰ ਦੇ ਸਟਿੰਗ ਦੀ ਸੀ. ਡੀ. ਅਤੇ ਕੇਸ ਨਾਲ ਸੰਬੰਧਿਤ ਹੋਰ ਦਸਤਾਵੇਜ਼ ਸੀ. ਬੀ. ਆਈ. ਨੂੰ ਸੌਂਪੇ। ਇਸ ਮੌਕੇ ਮਨਜੀਤ ਸਿੰਘ ਤੇ ਮਨਜਿੰਦਰ ਸਿੰਘ ਨੇ ਜਗਦੀਸ਼ ਟਾਈਟਲਰ ਦੀ ਜ਼ਲਦ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਮਵਾਰ ਨੂੰ ਇਕ ਸਨਸਨੀਖੇਜ਼ ਸਟਿੰਗ ਜਾਰੀ ਕੀਤਾ ਸੀ, ਜਿਸ 'ਚ ਦਾਅਵਾ ਕੀਤਾ ਗਿਆ ਕਿ 1984 ਸਿੱਖ ਦੰਗਿਆਂ 'ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਆਪਣਾ ਹੱਥ ਹੋਣ ਦੀ ਗੱਲ ਸਵੀਕਾਰ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਬੁਲਾਰੇ ਮਨਜੀਤ ਸਿੰਘ ਜੀਕੇ ਨੇ ਮੀਡੀਆ ਸਾਹਮਣੇ 5 ਵੀਡੀਓ ਕਲਿੱਪ ਜਾਰੀ ਕੀਤੇ ਹਨ, ਜਿਸ ਬਾਰੇ ਕਮੇਟੀ ਦਾ ਕਹਿਣਾ ਹੈ ਕਿ ਇਨ੍ਹਾਂ ਵੀਡੀਓ 'ਚ ਟਾਈਟਲਰ 1984 'ਚ ਕਥਿਤ ਤੌਰ 'ਤੇ 100 ਸਿੱਖਾਂ ਦਾ ਕਤਲ ਕਰਨ ਦੀ ਗੱਲ ਆਖ ਰਿਹਾ ਹੈ।


Related News