ਗੰਦੀ ਰਾਜਨੀਤੀ ਤੋਂ ਸਿੱਖਿਆ ਨੂੰ ਦੂਰ ਰੱਖਣ ਦੀ ਜ਼ਰੂਰਤ : ਰਾਜਪਾਲ ਜਗਦੀਪ ਧਨਕੜ
Saturday, Sep 21, 2019 - 10:47 PM (IST)

ਕੋਲਕਾਤਾ — ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਕੜ ਨੇ ਸ਼ਨੀਵਾਰ ਨੂੰ ਕੋਲਕਾਤਾ ਸਥਿਤ ਰਾਜਭਵਨ 'ਚ ਵਿਦਿਆਰਥੀਆਂ ਦੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਅੱਜ ਉਹ ਜੋ ਕੁਝ ਵੀ ਹਨ ਸਿੱਖਿਆ ਦੇ ਕਾਰਨ ਹਨ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਆਪਣੇ ਅਧਿਆਪਕਾਂ ਦਾ ਹਮੇਸ਼ਾ ਸਨਮਾਨ ਕਰਨਾ ਚਾਹੀਦਾ ਹੈ।
ਰਾਜਪਾਲ ਜਗਦੀਪ ਧਨਕੜ ਨੇ ਕਿਹਾ, 'ਅੱਜ ਮੈਂ ਜੋ ਕੁਝ ਹਾਂ, ਸਿੱਖਿਆ ਦੀ ਬਦੌਲਤ ਹਾਂ। ਜੇਕਰ ਤੁਸੀਂ ਕਿਸੇ ਵੀ ਦੇਸ਼ ਜਾਂ ਸਮਾਜ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਜੰਗ ਸ਼ੁਰੂ ਕਰਨ ਦੀ ਜ਼ਰੂਰਤ ਨਹੀਂ ਹੈ। ਸਿੱਖਿਆ ਪ੍ਰਣਾਲੀ ਨੂੰ ਖਤਮ ਕਰ ਦਿਓ, ਇਹ ਆਪਣੇ ਆਪ ਖਤਮ ਹੋ ਜਾਵੇਗਾ। ਇਸ ਨਾਲ ਸਾਮਾਜ ਟੁੱਟੇਗਾ। ਧਨ ਕਿਸੇ ਵੀ ਦਿਨ ਆ ਸਕਦਾ ਹੈ ਪਰ ਸਿੱਖਿਆ ਨਹੀਂ ਆ ਸਕਦੀ। ਕਿਰਪਾ ਆਪਣੇ ਅਧਿਆਪਕ ਦਾ ਪਹਿਲਾਂ ਵਾਂਗ ਸਨਮਾਨ ਕਰੋ।