ਅਜਿਹਾ ਮੰਦਰ ਜਿੱਥੇ ਰਹਿੰਦੇ ਹਨ 25 ਹਜ਼ਾਰ ਚੂਹੇ! ਪੂਜਾ ਨਾਲ ਹੁੰਦੀ ਹੈ ਹਰ ਮਨੋਕਾਮਨਾ ਪੂਰੀ
Saturday, Aug 23, 2025 - 09:58 AM (IST)

ਬੀਕਾਨੇਰ- ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਦੇਸ਼ਨੋਕ ਕਸਬੇ 'ਚ ਸਥਿਤ ਕਰਣੀ ਮਾਤਾ ਮੰਦਰ ਆਪਣੀ ਵਿਲੱਖਣ ਆਸਥਾ ਤੇ ਰਿਵਾਜ਼ਾਂ ਕਰਕੇ ਸੰਸਾਰ ਭਰ 'ਚ ਪ੍ਰਸਿੱਧ ਹੈ। ਇਸ ਮੰਦਰ ਨੂੰ ਲੋਕ ਪਿਆਰ ਨਾਲ 'ਚੂਹਿਆਂ ਦਾ ਮੰਦਰ' ਵੀ ਕਹਿੰਦੇ ਹਨ ਕਿਉਂਕਿ ਇੱਥੇ ਲਗਭਗ 25 ਹਜ਼ਾਰ ਤੋਂ ਵੱਧ ਚੂਹੇ ਰਹਿੰਦੇ ਹਨ, ਜਿਨ੍ਹਾਂ ਨੂੰ ਸ਼ਰਧਾਲੂ 'ਕਾਬਾ' ਦੇ ਨਾਮ ਨਾਲ ਪੁਕਾਰਦੇ ਹਨ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਮਾਨਤਾ ਹੈ ਕਿ ਇਨ੍ਹਾਂ ਚੂਹਿਆਂ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਖੁਆਉਣ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਖ਼ਾਸ ਗੱਲ ਇਹ ਹੈ ਕਿ ਮੰਦਰ 'ਚ ਆਉਣ ਵਾਲੇ ਸ਼ਰਧਾਲੂ ਨੰਗੇ ਪੈਰ ਦਰਸ਼ਨ ਕਰਨ ਜਾਂਦੇ ਹਨ ਅਤੇ ਚੂਹਿਆਂ ਨੂੰ ਕੋਈ ਨੁਕਸਾਨ ਨਾ ਹੋਵੇ, ਇਸ ਲਈ ਪੈਰ ਘਸੀਟ ਕੇ ਤੁਰਦੇ ਹਨ। ਇੱਥੇ ਦੀ ਪ੍ਰਥਾ ਅਨੁਸਾਰ ਸ਼ਰਧਾਲੂ ਚੂਹਿਆਂ ਦੇ ਵਿਚਕਾਰ ਬੈਠ ਕੇ ਪ੍ਰਸਾਦ ਗ੍ਰਹਿਣ ਕਰਦੇ ਹਨ ਅਤੇ ਉਨ੍ਹਾਂ ਨੂੰ ਦੁੱਧ ਤੇ ਅਨਾਜ ਖੁਆਉਂਦੇ ਹਨ। ਕਰਣੀ ਮਾਤਾ ਮੰਦਰ ਸਿਰਫ਼ ਰਾਜਸਥਾਨ ਲਈ ਨਹੀਂ, ਸਗੋਂ ਪੂਰੇ ਦੇਸ਼ ਲਈ ਇਕ ਅਦਭੁਤ ਧਾਰਮਿਕ ਧਰੋਹਰ ਹੈ। ਹਰ ਰੋਜ਼ ਸੈਂਕੜੇ ਸ਼ਰਧਾਲੂ ਅਤੇ ਸੈਲਾਨੀ ਇੱਥੇ ਆ ਕੇ ਇਸ ਅਨੋਖੀ ਆਸਥਾ ਦਾ ਅਨੁਭਵ ਕਰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8