ਸ਼ਰਾਬ ਪੀਣ ਮਗਰੋਂ ਕਰ ਰਿਹਾ ਸੀ ਹੰਗਾਮਾ, ਅਦਾਲਤ ਨੇ ਸੁਣਾਈ ਮੰਦਰ ''ਚ ਸੇਵਾ ਕਰਨ ਦੀ ''ਸਜ਼ਾ''
Friday, Aug 29, 2025 - 03:03 PM (IST)

ਜੰਮੂ : ਸ਼ਰਾਬ ਪੀਣ ਤੋਂ ਬਾਅਦ ਹੰਗਾਮਾ ਕਰਨ ਵਾਲਿਆਂ ਵਿਰੁੱਧ ਨਵੇਂ ਕਾਨੂੰਨ ਬੀ.ਐੱਨ.ਐਸ. ਦੇ ਤਹਿਤ, ਅਦਾਲਤ ਨੇ ਸਜ਼ਾ ਸੁਣਾਉਂਦੇ ਹੋਏ ਦੋਸ਼ੀਆਂ ਨੂੰ ਜਾਨੀਪੁਰ ਸਥਿਤ ਸ਼ਿਵ ਮੰਦਰ ਪਲੋਦਾ ਨੂੰ 3 ਦਿਨਾਂ ਲਈ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਾਣਕਾਰੀ ਅਨੁਸਾਰ, ਜਾਨੀਪੁਰ ਪੁਲਸ ਨੇ ਜਨਤਕ ਸਥਾਨ 'ਤੇ ਸ਼ਰਾਬ ਪੀਣ ਤੋਂ ਬਾਅਦ ਹੰਗਾਮਾ ਕਰਨ ਦੇ ਦੋਸ਼ ਵਿੱਚ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀ ਦੀ ਪਛਾਣ ਸੰਜੀਵ ਕੁਮਾਰ ਉਰਫ ਮੋਨੂੰ ਨਿਵਾਸੀ ਪਲੋਦਾ ਵਜੋਂ ਹੋਈ ਹੈ। ਪੁਲਸ ਨੇ ਦੋਸ਼ੀ ਨੂੰ ਮਾਨਯੋਗ ਜੰਗਲਾਤ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ। ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ, ਅਦਾਲਤ ਨੇ ਦੋਸ਼ੀ ਨੂੰ ਪੁਲਸ ਨਿਗਰਾਨੀ ਹੇਠ 3 ਦਿਨਾਂ ਲਈ ਪਲੋਦਾ ਸਥਿਤ ਸ਼ਿਵ ਮੰਦਰ ਦੀ ਸਫ਼ਾਈ ਕਰਨ ਦੇ ਨਿਰਦੇਸ਼ ਦਿੱਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e