ਜਗਨਨਾਥ ਰੱਥ ਯਾਤਰਾ ਸ਼ੁਰੂ, ਪ੍ਰਧਾਨ ਮੰਤਰੀ ਨੇ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ

Sunday, Jul 15, 2018 - 04:45 PM (IST)

ਜਗਨਨਾਥ ਰੱਥ ਯਾਤਰਾ ਸ਼ੁਰੂ, ਪ੍ਰਧਾਨ ਮੰਤਰੀ ਨੇ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ

ਨਵੀਂ ਦਿੱਲੀ— ਅਹਿਮਦਾਬਾਦ 'ਚ ਭਗਵਾਨ ਜਗਨਨਾਥ ਦੀ  141ਵੀਂ ਰੱਥ ਯਾਤਰਾ ਕੱਢੀ ਜਾ ਰਹੀ ਹੈ। ਰੱਥ ਯਾਤਰਾ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਵੱਡੀ ਗਿਣਤੀ 'ਚ ਪੁਲਸ ਬਲ ਅਤੇ ਫੌਜ ਨੂੰ ਤਾਇਨਾਤ ਕੀਤਾ ਗਿਆ। ਰੱਥ ਯਾਤਰਾ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ, ਗੁਜਰਾਤ ਦੇ ਮੁੱਖ ਮੰਤਰੀ ਵਿਜੇ  ਰੂਪਾਣੀ ਅਤੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਵੀ ਮੌਜੂਦ ਸਨ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਰੱਥ ਨੂੰ ਖਿੱਚ ਕੇ ਯਾਤਰਾ ਆਰੰਭ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਰੱਥ ਦੇ ਅੱਗੇ ਝਾੜੂ ਵੀ ਫੇਰਿਆ।
ਭਗਵਾਨ ਦੀ ਇਸ ਯਾਤਰਾ ਵਿਚ ਲਗਭਗ 2500 ਸਾਧੂ-ਸੰਤ ਹਿੱਸਾ ਲੈਣਗੇ। ਇਸ ਰੱਥ ਯਾਤਰਾ ਦੀ ਸੁਰੱਖਿਆ ਲਈ 1.5 ਕਰੋੜ ਰੁਪਏ ਦਾ ਬੀਮਾ ਵੀ ਕਰਾਇਆ ਗਿਆ ਹੈ।  ਅਹਿਮਦਾਬਾਦ 'ਚ ਰੱਥ ਯਾਤਰਾ ਭਗਵਾਨ ਜਗਨਨਾਥ ਦੇ ਮੁੱਖ ਮੰਤਰੀ ਤੋਂ ਸਰਸਪੁਰ ਦੇ ਰਣਛੋਡਦਾਸ ਮੰਦਰ ਤਕ ਜਾਣਗੇ।  ਭਗਵਾਨ ਜਗਨਨਾਥ, ਬਲਭੱਦਰ ਅਤੇ ਸੁਬੱਦਰਾ ਦੇ ਰੱਥ ਇਥੇ 2 ਘੰਟਿਆਂ ਤਕ ਰੁਕਣਗੇ। ਰਣਛੋਡਦਾਸ ਭਗਵਾਨ ਜਗਨਨਾਥ ਦਾ ਨਾਨਕਾਘਰ ਕਿਹਾ ਜਾਂਦਾ ਹੈ। ਰੱਥ ਯਾਤਰਾ  ਦੀ ਸ਼ੁਰੂਆਤ ਵਿਚ ਸਭ ਤੋਂ ਅੱਗੇ 18 ਹਾਥੀ, 101 ਟਰੱਕ ,30 ਅਖਾੜਿਆਂ ਦੇ ਸਾਧੂ ਵੱਖ-ਵੱਖ ਕਰਤੱਬ ਦਿਖਾਉਣਗੇ। ਰੱਥ ਯਾਤਰਾ ਦੇ ਦਰਸ਼ਨ ਕਰਨ ਆਉਣ ਵਾਲੇ ਲੋਕਾਂ ਨੂੰ 30 ਹਜ਼ਾਰ ਕਿਲੋ ਭਿੱਜੇ ਹੋਏ ਮੂੰਗ, 500 ਕਿਲੋ ਜਾਮਣ, 300 ਕਿਲੋ ਅੰਬ ਅਤੇ 400 ਕਿਲੋ ਕੱਕੜੀ ਵੰਡੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ਵਾਸੀਆਂ ਨੂੰ ਭਗਵਾਨ ਜਗਨਨਾਥ ਰੱਥ ਯਾਤਰਾ ਦੀ ਆਪਣੇ ਟਵਿਟਰ ਮੈਸੇਜ ਰਾਹੀਂ ਵਧਾਈ ਦਿੱਤੀ।


Related News