ਜੈਕਲੀਨ ਨਾਲ ਅਦਾਲਤ ’ਚ ਪੇਸ਼ ਹੋਏ ਠੱਗ ਸੁਕੇਸ਼ ਦਾ 'ਆਪ' 'ਤੇ ਗੰਭੀਰ ਦੋਸ਼, ਪਤਨੀ ਦੀਆਂ 26 ਕਾਰਾਂ ਜ਼ਬਤ ਕਰਨ ਦੇ ਹੁਕਮ

Wednesday, Dec 21, 2022 - 11:38 AM (IST)

ਨਵੀਂ ਦਿੱਲੀ  (ਬਿਊਰੋ) - 200 ਕਰੋੜ ਰੁਪਏ ਦੀ ਠੱਗੀ ਦੇ ਦੋਸ਼ ’ਚ ਜੇਲ੍ਹ ਵਿਚ ਬੰਦ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਇਕ ਵਾਰ ਫਿਰ ਆਮ ਆਦਮੀ ਪਾਰਟੀ (ਆਪ) ਨੂੰ 60 ਕਰੋੜ ਰੁਪਏ ਦੇਣ ਦਾ ਦੋਸ਼ ਲਾਇਆ ਹੈ। ਸੁਕੇਸ਼ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨਾਲ ਮੰਗਲਵਾਰ ਨੂੰ ਪਹਿਲੀ ਵਾਰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ’ਚ ਪੇਸ਼ ਹੋਇਆ।

ਇਹ ਖ਼ਬਰ ਵੀ ਪੜ੍ਹੋ : ਬੀਮਾਰ ਹੋਣ ਦੇ ਬਾਵਜੂਦ ਵੀ ਸ਼ਹਿਨਾਜ਼ ਨੇ ਪੂਰੀ ਕੀਤੀ ਫੈਨ ਦੀ ਇਹ ਮੰਗ, ਲੋਕਾਂ 'ਚ ਛਿੜੀ ਨਵੀਂ ਚਰਚਾ

ਸੁਕੇਸ਼ ਦੀ ਪਤਨੀ ਦੀਆਂ 26 ਕਾਰਾਂ ਜ਼ਬਤ ਕਰਨ ਦੇ ਹੁਕਮ
ਉਥੇ ਹੀ ਅਦਾਲਤ ਨੇ ਈ. ਡੀ. ਨੂੰ ਸੁਕੇਸ਼ ਦੀ ਪਤਨੀ ਦੀਆਂ 26 ਕਾਰਾਂ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। ਸੁਕੇਸ਼ ਚੰਦਰਸ਼ੇਖਰ ਦੇ ਵਕੀਲ ਅਨੰਤ ਮਲਿਕ ਨੇ ਕਿਹਾ, ''ਸੁਕੇਸ਼ ਨੇ ਪੈਸਿਆਂ ਦੇ ਲੈਣ-ਦੇਣ ਦੇ ਜੋ ਦੋਸ਼ ਲਾਏ ਹਨ, ਇਸ ਦੀ ਜਾਂਚ ਖੁਦ ਹਾਈ ਪਾਵਰ ਕਮੇਟੀ ਵੀ ਕਰ ਚੁੱਕੀ ਹੈ। ਕਮੇਟੀ ਨੇ ਵੀ ਕਿਹਾ ਹੈ ਕਿ ਦੋਸ਼ ਗੰਭੀਰ ਹਨ ਅਤੇ ਕੇਂਦਰੀ ਏਜੰਸੀਆਂ ਤੋਂ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜਾਂਚ ਏਜੰਸੀਆਂ ਜਦੋਂ ਉਨ੍ਹਾਂ ਨੂੰ ਬੁਲਾਉਣਗੀਆਂ, ਉਹ ਹਾਜ਼ਰ ਹੋਣਗੇ।

ਇਹ ਖ਼ਬਰ ਵੀ ਪੜ੍ਹੋ : Year Ender 2022: ਸਾਲ 2022 ਇਨ੍ਹਾਂ ਕਲਾਕਾਰਾਂ ਲਈ ਬਣਿਆ 'ਕਾਲ', ਅਚਾਨਕ ਦੁਨੀਆ ਨੂੰ ਕਿਹਾ ਅਲਵਿਦਾ

ਵਿਦੇਸ਼ ਜਾਣ ਦੀ ਜੈਕਲੀਨ ਨੇ ਮੰਗੀ ਇਜਾਜ਼ਤ
ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਮੰਗਲਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪਹੁੰਚ ਕੇ ਬਹਿਰੀਨ ਜਾਣ ਦੀ ਇਜਾਜ਼ਤ ਮੰਗੀ ਹੈ। ਅਦਾਲਤ ਨੇ ਜੈਕਲੀਨ ਦੀ ਪਟੀਸ਼ਨ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਇਸ ਮਾਮਲੇ 'ਚ ਜਵਾਬ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਮਾਮਲੇ ਦੀ ਸੁਣਵਾਈ 22 ਦਸੰਬਰ ਨੂੰ ਹੋਵੇਗੀ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।


sunita

Content Editor

Related News