ਕਸ਼ਮੀਰੀ ਨੌਜਵਾਨ ਦੀ ਕਲਾਕਾਰੀ ਨੇ ਖਿੱਚਿਆ ਸਭ ਦਾ ਧਿਆਨ, ਬਣਾਈ 'ਸਨੋ ਕਾਰ'

01/21/2020 11:04:45 AM

ਜੰਮੂ— ਜੰਮੂ-ਕਸ਼ਮੀਰ 'ਚ ਕੜਾਕੇ ਦੀ ਠੰਡ ਪੈ ਰਹੀ ਹੈ। ਸੜਕਾਂ ਤਕ ਬਰਫ ਨਾਲ ਜੰਮ ਗਈਆਂ ਹਨ। ਬਰਫਬਾਰੀ ਦਰਮਿਆਨ ਮੰਗਲਵਾਰ ਭਾਵ ਅੱਜ ਕੁਝ ਖਾਸ ਤਸਵੀਰਾਂ ਸਾਹਮਣੇ ਆਈਆਂ। ਸ਼੍ਰੀਨਗਰ 'ਚ ਇਕ ਕਸ਼ਮੀਰੀ ਨੌਜਵਾਨ ਨੇ ਸੜਕ 'ਤੇ ਪਈ ਬਰਫ ਨਾਲ 'ਸਨੋ ਕਾਰ' ਬਣਾ ਦਿੱਤੀ। ਬਰਫ ਵਿਚਾਲੇ ਖੜ੍ਹੀ ਇਸ ਸਨੋ ਕਾਰ ਨੂੰ ਦੇਖ ਕੇ ਹਰ ਕੋਈ ਇਸ ਨਾਲ ਤਸਵੀਰ ਖਿਚਵਾਉਂਦੇ ਨਜ਼ਰ ਆਇਆ। ਇਸ ਸਨੋ ਕਾਰ ਨੂੰ ਬਣਾਉਣ ਵਾਲੇ ਜ਼ੁਬੈਰ ਅਹਿਮਦ ਨੇ ਕਿਹਾ ਕਿ ਉਸ ਦਾ ਸੁਪਨਾ ਹੈ ਕਿ ਉਹ ਬਰਫ ਨਾਲ ਕੁਝ ਅਜਿਹਾ ਬਣਾਵੇ ਜਿਸ ਨੂੰ ਪੂਰੀ ਦੁਨੀਆ ਦੇਖੇ। 

PunjabKesari
ਜ਼ੁਬੈਰ ਨੇ ਦੱਸਿਆ ਕਿ ਉਹ ਬਚਪਨ ਤੋਂ ਫਾਈਨ ਆਟਰਸ ਦੇ ਸ਼ੌਕੀਨ ਰਹੇ ਹਨ। ਉਹ ਪਹਿਲਾਂ ਵੀ ਬਰਫ ਨਾਲ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਇਆ ਕਰਦੇ ਸਨ ਅਤੇ ਉਨ੍ਹਾਂ ਦੇ ਦੋਸਤਾਂ ਨੇ ਇਸ 'ਚ ਉਨ੍ਹਾਂ ਦਾ ਪੂਰਾ ਸਾਥ ਵੀ ਦਿੱਤਾ। ਇਸ ਸ਼ੌਕ ਕਾਰਨ ਹੀ ਇਸ ਵਾਰ ਬਰਫ ਵਿਚ ਉਨ੍ਹਾਂ ਨੇ ਇਕ ਸਨੋ ਕਾਰ ਬਣਾਈ। ਜ਼ੁਬੇਰ ਨੇ ਦੋ ਦਿਨਾਂ ਵਿਚ ਇਹ ਕਾਰ ਬਣਾਈ। ਡਿਜ਼ਾਈਨ ਵੀ ਵਧੀਆ ਬਣਾਇਆ ਹੈ ਅਤੇ ਇਸ 'ਤੇ ਕੁਝ ਰੰਗ ਵੀ ਭਰੇ ਹਨ।

PunjabKesari
ਜ਼ੁਬੈਰ ਨੇ ਕਿਹਾ ਕਿ ਉਹ ਇਸ ਗੱਲ ਤੋਂ ਬਹੁਤ ਖੁਸ਼ ਹਨ ਕਿ ਉਨ੍ਹਾਂ ਦੀਆਂ ਬਣਾਈਆਂ ਚੀਜ਼ਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਾਧਨਾਂ ਦੀ ਘਾਟ ਹੈ, ਨਹੀਂ ਤਾਂ ਉਹ ਬਰਫ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾ ਸਕਦੇ ਹਨ। ਜ਼ੁਬੇਰ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸਾਧਨ ਉਪਲੱਬਧ ਕਰਵਾਏ ਜਾਣ ਤਾਂ ਉਹ ਬਰਫ ਨਾਲ ਤਾਜ ਮਹਲ ਦੀ ਕਲਾਕ੍ਰਿਤੀ ਦਾ ਨਿਰਮਾਣ ਵੀ ਕਰ ਸਕਦੇ ਹਨ। 


Tanu

Content Editor

Related News