ਊਧਮਪੁਰ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ 'ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਰੇਲਵੇ ਸਟੇਸ਼ਨ' ਰੱਖਿਆ ਗਿਆ

Saturday, Sep 16, 2023 - 04:13 PM (IST)

ਊਧਮਪੁਰ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ 'ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਰੇਲਵੇ ਸਟੇਸ਼ਨ' ਰੱਖਿਆ ਗਿਆ

ਕਸ਼ਮੀਰ- ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਊਧਮਪੁਰ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਰੇਲਵੇ ਸਟੇਸ਼ਨ ਕਰ ਦਿੱਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਕੈਪਟਨ ਤੁਸ਼ਾਰ ਮਹਾਜਨ ਫਰਵਰੀ 2016 'ਚ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀ ਹਮਲੇ 'ਚ ਆਪਣੇ ਸਹਿਕਰਮੀ ਦੀ ਜਾਨ ਬਚਾਉਂਦੇ ਹੋਏ ਸ਼ਹੀਦ ਹੋ ਗਏ ਸਨ। ਇਹ ਹਮਲਾ ਕਸ਼ਮੀਰ ਉੱਦਮਿਤਾ ਵਿਕਾਸ ਸੰਸਥਾ 'ਤੇ ਹੋਇਆ ਸੀ। 

ਇਹ ਵੀ ਪੜ੍ਹੋ- ਰਾਜਨਾਥ ਸਿੰਘ ਨੇ 23 ਨਵੇਂ ਸੈਨਿਕ ਸਕੂਲਾਂ ਨੂੰ ਦਿੱਤੀ ਮਨਜ਼ੂਰੀ, ਜਾਣੋ ਕੀ ਹੈ ਇਨ੍ਹਾਂ ਦਾ ਉਦੇਸ਼

ਅਧਿਕਾਰੀਆਂ ਮੁਤਾਬਕ ਗ੍ਰਹਿ ਮੰਤਰਾਲਾ ਨੇ 6 ਸਤੰਬਰ ਨੂੰ ਸਟੇਸ਼ਨ ਦਾ ਨਾਂ ਬਦਲਣ ਨੂੰ ਮਨਜ਼ੂਰੀ ਦਿੱਤੀ ਸੀ। ਊਧਮਪੁਰ ਦੇ ਲੋਕਾਂ ਨੇ ਕੇਂਦਰ ਸਰਕਾਰ ਤੋਂ ਸਟੇਸ਼ਨ ਦਾ ਨਾਂ ਬਦਲਣ ਦੀ ਮੰਗ ਕੀਤੀ ਸੀ। ਲੋਕ ਸਭਾ ਵਿਚ ਕਠੂਆ ਤੋਂ ਸੰਸਦੀ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ 6 ਸਤੰਬਰ ਨੂੰ ਟਵੀਟ ਰਾਹੀਂ ਇਸ ਫ਼ੈਸਲਾ ਦਾ ਐਲਾਨ ਕੀਤਾ ਸੀ। ਅਧਿਕਾਰੀਆਂ ਮੁਤਾਬਕ ਉਪ ਰਾਜਪਾਲ (ਲੈਫਟੀਨੈਂਟ ਗਵਰਨਰ) ਤੋਂ ਮਨਜ਼ੂਰੀ ਮਿਲਣ ਮਗਰੋਂ ਸਟੇਸ਼ਨ ਦਾ ਨਾਮਕਰਣ ਕੀਤਾ ਗਿਆ ਹੈ। 

ਇਹ ਵੀ ਪੜ੍ਹੋ-  ਮੁੰਬਈ 'ਚ 12 ਮੰਜ਼ਿਲਾਂ ਇਮਾਰਤ 'ਚ ਲੱਗੀ ਭਿਆਨਕ ਅੱਗ, ਸਾਹ ਘੁਟਣ ਕਾਰਨ 39 ਲੋਕ ਹਸਪਤਾਲ 'ਚ ਦਾਖ਼ਲ

ਦੱਸ ਦੇਈਏ ਕਿ ਕੈਪਟਨ ਤੁਸ਼ਾਰ ਮਹਾਜਨ ਦਾ ਜੀਵਨ ਅਟੁੱਟ ਸਮਰਪਣ ਅਤੇ ਬਲੀਦਾਨ ਵਿਚੋਂ ਇਕ ਹੈ। ਉਹ ਭਾਰਤੀ ਫ਼ੌਜ ਦੀ ਵਿਸ਼ੇਸ਼ ਬਲ ਇਕਾਈ 9 ਪੈਰਾ ਦੇ ਇਕ ਅਧਿਕਾਰੀ ਸਨ। ਊਧਮਪੁਰ ਦੇ ਪ੍ਰਸਿੱਧ ਵਿਦਵਾਨ ਅਤੇ ਸੇਵਾਮੁਕਤ ਪ੍ਰਿੰਸੀਪਲ ਦੇਵ ਰਾਜ ਗੁਪਤਾ ਅਤੇ ਆਸ਼ਾ ਰਾਣੀ ਦੇ ਘਰ ਜਨਮੇ ਕੈਪਟਨ ਮਹਾਜਨ ਨੇ ਬਚਪਨ ਤੋਂ ਹੀ ਆਪਣੇ ਦੇਸ਼ ਦੀ ਰਾਖੀ ਦਾ ਸੁਫ਼ਨਾ ਵੇਖਿਆ ਸੀ। ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਦਾ ਪਰਿਵਾਰ ਜੰਮੂ ਦੇ ਊਧਮਪੁਰ ਵਿਚ ਰਹਿੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News