ਘਾਟੀ ਛੱਡ ਚੁੱਕੇ ਕਸ਼ਮੀਰ ਵਾਸੀਆਂ ਦੀ ਵਾਪਸੀ, ਹੁਣ ਤੱਕ 44167 ਪਰਿਵਾਰ ਵਾਪਸ ਪਰਤੇ

Thursday, Mar 18, 2021 - 03:37 PM (IST)

ਨਵੀਂ ਦਿੱਲੀ- ਜੰਮੂ ਕਸ਼ਮੀਰ 'ਚ ਪਿਛਲੇ ਕੁਝ ਸਾਲਾਂ 'ਚ ਲਗਭਗ 3800 ਕਸ਼ਮੀਰੀ ਪ੍ਰਵਾਸੀ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਪੈਕੇਜ ਦੇ ਅਧੀਨ ਰੁਜ਼ਗਾਰ ਹਾਸਲ ਕਰਨ ਲਈ ਜੰਮੂ ਕਸ਼ਮੀਰ ਵਾਪਸ ਆਏ ਹਨ ਅਤੇ ਉਨ੍ਹਾਂ 'ਚੋਂ 520 ਪ੍ਰਵਾਸੀ ਤਾਂ ਧਾਰਾ 370 ਖ਼ਤਮ ਹੋਣ ਤੋਂ ਬਾਅਦ ਵਾਪਸ ਆਏ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਬੁੱਧਵਾਰ ਨੂੰ ਰਾਜ ਸਭਾ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਪੈਕੇਜ ਦੇ ਅਧੀਨ ਕਸ਼ਮੀਰੀ ਪ੍ਰਵਾਸੀ ਨੌਜਵਾਨਾਂ ਲਈ ਵਿਸ਼ੇਸ਼ ਰੁਜ਼ਗਾਰ ਦਾ ਪ੍ਰਬੰਧ ਉਨ੍ਹਾਂ ਦੇ ਮੁੜ ਵਸੇਬੇ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਹ ਉਹ ਪ੍ਰਵਾਸੀ ਹਨ, ਜਿਨ੍ਹਾਂ ਨੇ 1990 ਦੇ ਦਹਾਕੇ 'ਚ ਅੱਤਵਾਦ ਕਾਰਨ ਘਾਟੀ ਛੱਡ ਦਿੱਤੀ ਸੀ। ਉਨ੍ਹਾਂ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਕਿਹਾ ਕਿ ਪ੍ਰਧਾਨ ਮੰਤਰੀ ਪੈਕੇਜ ਦੇ ਅਧੀਨ ਦਿੱਤਾ ਜਾਣ ਵਾਲਾ ਰੁਜ਼ਗਾਰ ਹਾਸਲ ਕਰਨ ਲਈ ਪਿਛਲੇ ਕੁਝ ਸਾਲਾਂ 'ਚ ਕੁੱਲ 3800 ਪ੍ਰਵਾਸੀ ਉਮੀਦਵਾਰ ਕਸ਼ਮੀਰ ਪਰਤੇ ਹਨ।

ਧਾਰਾ 370 ਨੂੰ (ਅਗਸਤ 2019 'ਚ) ਰੱਦ ਕੀਤੇ ਜਾਣ ਤੋਂ ਬਾਅਦ 520 ਤੋਂ ਵੱਧ ਪ੍ਰਵਾਸੀ ਉਮੀਦਵਾਰ ਰੁਜ਼ਗਾਰ ਲਈ ਕਸ਼ਮੀਰ ਪਰਤੇ ਹਨ, ਜੋ ਉਨ੍ਹਾਂ ਨੂੰ ਮੁੜ ਵਸੇਬਾ ਪੈਕੇਜ ਦੇ ਅਧੀਨ ਪ੍ਰਦਾਨ ਕੀਤਾ ਗਿਆ ਹੈ।'' ਰੈੱਡੀ ਨੇ ਕਿਹਾ ਕਿ ਚੋਣ ਪ੍ਰਕਿਰਿਆ ਦੇ ਸਫ਼ਲਤਾਪੂਰਵਕ ਪੂਰਾ ਹੋਣ 'ਤੇ ਸਾਲ 2021 'ਚ ਇਸੇ ਨੀਤੀ ਦੇ ਅਧੀਨ ਲਗਭਗ 2 ਹਜ਼ਾਰ ਹੋਰ ਪ੍ਰਵਾਸੀ ਉਮੀਦਵਾਰਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਪਰਤਣ ਦੀ ਸੰਭਾਵਨਾ ਹੈ। ਮੰਤਰੀ ਨੇ ਕਿਹਾ ਕਿ ਸਾਲ 1990 'ਚ ਜੰਮੂ ਕਸ਼ਮੀਰ ਦੀ ਸਾਬਕਾ ਸਰਕਾਰ ਵਲੋਂ ਸਥਾਪਤ ਰਾਹਤ ਦਫ਼ਤਰ ਦੀ ਇਕ ਰਿਪੋਰਟ ਅਨੁਸਾਰ 44,167 ਕਸ਼ਮੀਰੀ ਪ੍ਰਵਾਸੀ ਪਰਿਵਾਰ ਰਜਿਸਟਰਡ ਹਨ, ਜਿਨ੍ਹਾਂ ਨੂੰ ਸੁਰੱਖਿਆ ਚਿੰਤਾਵਾਂ ਕਾਰਨ ਘਾਟੀ ਤੋਂ ਬਾਹਰ ਜਾਣਾ ਪਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚੋਂ ਰਜਿਸਟਰਡ ਹਿੰਦੂ ਪ੍ਰਵਾਸੀ ਪਰਿਵਾਰਾਂ ਦੀ ਗਿਣਤੀ 39,782 ਹੈ।


DIsha

Content Editor

Related News