ਜੰਮੂ ਕਸ਼ਮੀਰ : ਸੁਰੱਖਿਆ ਦਸਤਿਆਂ ''ਤੇ ਅੱਤਵਾਦੀਆਂ ਨੇ ਸੁੱਟਿਆ ਗ੍ਰਨੇਡ, ਤਿੰਨ ਜਵਾਨ ਜ਼ਖਮੀ
Wednesday, Dec 23, 2020 - 06:31 PM (IST)
ਜੰਮੂ- ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਹੈ। ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੀ 115ਵੀਂ ਬਟਾਲੀਅਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕੀਤਾ। ਇਸ ਹਮਲੇ 'ਚ 3 ਜਵਾਨ ਜ਼ਖਮੀ ਹੋ ਗਏ ਹਨ। ਜ਼ਖਮੀ ਜਵਾਨਾਂ ਨੂੰ ਆਰਮੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਅੱਤਵਾਦੀ ਗ੍ਰਨੇਡ ਹਮਲਾ ਕਰਨ ਤੋਂ ਬਾਅਦ ਉੱਥੋਂ ਦੌੜਨ 'ਚ ਕਾਮਯਾਬ ਰਹੇ। ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਦੀ ਭਾਲ 'ਚ ਇਲਾਕੇ ਦੀ ਘੇਰਾਬੰਦੀ ਕਰਨ ਤੋਂ ਬਾਅਦ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : DDC ਚੋਣਾਂ ਨਾਲ PM ਮੋਦੀ ਦਾ ਸੁਫ਼ਨਾ ਹੋਇਆ ਪੂਰਾ : ਅਨੁਰਾਗ ਠਾਕੁਰ
ਦੱਸਣਯੋਗ ਹੈ ਕਿ ਅਵੰਤੀਪੋਰਾ ਪੁਲਸ ਨੇ ਭਾਰਤੀ ਫ਼ੌਜ ਅਤੇ ਸੀ.ਆਰ.ਪੀ.ਐੱਫ. (ਸੈਂਟਰਲ ਰਿਜ਼ਰਵ ਪੁਲਸ ਫੋਰਸ) ਨਾਲ ਮਿਲ ਕੇ ਜੈਸ਼ ਦੇ ਇਕ ਅੱਤਵਾਦੀ ਸੰਗਠਨ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫ਼ਤਾਰ ਅੱਤਵਾਦੀਆਂ ਦੇ ਮਦਦਗਾਰ ਪਾਕਿਸਤਾਨੀ ਹੈਂਡਲਰ ਦੇ ਸੰਪਰਕ 'ਚ ਸਨ। ਹਾਲ ਦੇ ਦਿਨਾਂ 'ਚ ਸੁਰੱਖਿਆ ਦਸਤਿਆਂ 'ਤੇ ਗ੍ਰਨੇਡ ਹਮਲੇ ਕਰਨ 'ਚ ਸ਼ਾਮਲ ਸਨ। ਜੰਮੂ-ਕਸ਼ਮੀਰ ਪੁਲਸ ਨੇ ਕਿਹਾ ਕਿ ਇਸ ਆਪਰੇਸ਼ਨ ਨੂੰ ਅਵੰਤੀਪੋਰਾ ਪੁਲਸ, ਫ਼ੌਜ ਦੀ 42-ਆਰ.ਆਰ. (ਰਾਸ਼ਟਰੀ ਰਾਈਫਲਜ਼) ਅਤੇ ਸੀ.ਆਰ.ਪੀ.ਐੱਫ. ਦੀ 180ਵੀਂ ਬਟਾਲੀਅਨ ਨੇ ਅੰਜਾਮ ਦਿੱਤਾ। ਜਿਸ 'ਚ ਅੱਤਵਾਦੀਆਂ ਦੇ 6 ਮਦਦਗਾਰ ਗ੍ਰਿਫ਼ਤਾਰ ਕੀਤੇ ਗਏ ਹਨ।
ਇਹ ਵੀ ਪੜ੍ਹੋ : ਨਰੇਂਦਰ ਤੋਮਰ ਨੇ ਮੁੜ ਦੁਹਰਾਈ ਗੱਲ, ਅਸੀਂ ਗੱਲਬਾਤ ਲਈ ਤਿਆਰ, ਤਾਰੀਖ਼ ਤੈਅ ਕਰ ਕੇ ਦੱਸਣ ਕਿਸਾਨ