ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਨੇ 12 ਵਿਦਿਆਰਥੀਆਂ ਨੂੰ ਅਮਰੀਕਾ ਦੇ ਅਧਿਐਨ ਦੌਰੇ ਲਈ ਕੀਤਾ ਰਵਾਨਾ
Tuesday, May 10, 2022 - 11:59 AM (IST)
ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗ੍ਰੀਕਲਚਰ ਸਾਇੰਸੇਜ਼ ਐਂਡ ਟੈਕਨਾਲੋਜੀ (ਐੱਸ.ਕੇ.ਯੂ.ਏ.ਐੱਸ.ਟੀ.)- ਕਸ਼ਮੀਰ ਦੇ 12 ਗਰੈਜੂਏਟ ਵਿਦਿਆਰਥੀਆਂ ਦੇ ਇਕ ਬੈਚ ਨੂੰ ਅਮਰੀਕਾ ਦਾ ਕੰਸਾਸ ਸਟੇਟ ਯੂਨੀਵਰਸਿਟੀ ਦੇ ਅਧਿਐਨ ਦੌਰੇ 'ਤੇ ਰਵਾਨਾ ਕੀਤਾ। ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ 12 ਵਿਦਿਆਰਥੀ, ਖੇਤੀ, ਬਾਗਬਾਨੀ ਅਤੇ ਜੰਗਲਾਤ ਫੈਕਲਟੀਜ਼ ਤੋਂ ਹਨ। ਉਨ੍ਹਾਂ ਕਿਹਾ ਕਿ ਉਹ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.) ਅਤੇ ਵਿਸ਼ਵ ਬੈਂਕ ਵਲੋਂ ਵਿੱਤ ਪੋਸ਼ਿਤ ਰਾਸ਼ਟਰੀ ਖੇਤੀਬਾੜੀ ਹਾਈ ਸਿੱਖਿਆ ਪ੍ਰਾਜੈਕਟ (ਐੱਨ.ਏ.ਐੱਚ.ਈ.ਪੀ.) ਦੇ 'ਸਟੂਡੈਂਟ ਓਵਰਸੀਜ਼ ਫੈਲੋਸ਼ਿਪ ਪ੍ਰੋਗਰਾਮ' ਦੇ ਅਧੀਨ ਅਮਰੀਕਾ ਦਾ ਦੌਰਾ ਕਰਨਗੇ। ਬੁਲਾਰੇ ਨੇ ਕਿਹਾ ਕਿ 2 ਮਹੀਨੇ ਦੀ ਸਮਰੱਥਾ ਨਿਰਮਾਣ ਫੈਲੋਸ਼ਿਪ ਗਰੈਜੂਏਟ ਵਿਦਿਆਰਥੀਆਂ ਨੂੰ ਗਲੋਬਲ ਸਿੱਖਿਅਕ ਈਕੋਸਿਸਟਮ, ਕਿਸਾਨ ਭਾਈਚਾਰੇ ਅਤੇ ਉਦਯੋਗ ਸਥਾਪਨਾ ਤੋਂ ਵਾਕਿਫ਼ ਕਰਵਾਏਗੀ।
ਪ੍ਰੋਗਰਾਮ ਦੇ ਅਧੀਨ ਵਿਦਿਆਰਥੀ ਅਮਰੀਕਾ 'ਚ ਮੁੱਖ ਰੂਪ ਨਾਲ 'ਸਸਟੇਨੇਬਲ ਇੰਟੈਂਸੀਫਿਕੇਸ਼ਨ ਇਨੋਵੇਸ਼ਨ ਲੈਬ' 'ਚ ਘੱਟੋ-ਘੱਟ 2 ਮਹੀਨੇ ਬਿਤਾਉਣਗੇ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਦੇ ਖੇਤਰਾਂ ਦੇ ਆਧਾਰ 'ਤੇ ਸੰਬੰਧਤ ਫੈਕਲਟੀ ਅਤੇ ਵਿਦਿਆਰਥੀ ਸਮੂਹਾਂ ਨਾਲ ਜੋੜਿਆ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਗਲੋਬਲ ਸਿੱਖਿਆ ਈਕੋਸਿਸਟਮ ਤੋਂ ਜਾਣੂੰ ਕਰਵਾਇਆ ਜਾ ਸਕੇ। ਵਿਦਿਆਰਥੀ ਅਮਰੀਕਾ ਦੇ ਨਵੇਂ ਵਿਚਾਰਾਂ, ਸਿੱਖਿਆ ਅਤੇ ਖੋਜ ਪ੍ਰਣਾਲੀ ਤੋਂ ਵੀ ਵਾਕਿਫ਼ ਹੋਣਗੇ ਅਤੇ ਉਨ੍ਹਾਂ ਨੂੰ ਉੱਥੇ ਉੱਚ ਅਧਿਐਨ ਦੇ ਮੌਕਿਆਂ ਦਾ ਪਤਾ ਲੱਗੇਗਾ। ਇਸ ਮੌਕੇ 'ਤੇ ਉੱਪ ਰਾਜਪਾਲ ਨੇ ਕਿਹਾ ਕਿ ਖੇਤੀਬਾੜੀ ਅਤੇ ਤਕਨਾਲੋਜੀ 'ਚ ਅਮਰੀਕਾ ਨਾਲ ਭਾਰਤ ਦਾ ਸਹਿਯੋਗ ਕਈ ਦਹਾਕੇ ਪੁਰਾਣਾ ਹੈ। ਉਨ੍ਹਾਂ ਕਿਹਾ,''ਜਿਵੇਂ ਕਿ ਦੁਨੀਆ ਇਕ ਗਿਆਨ ਅਰਥਵਿਵਸਥਾ ਵੱਲ ਰਹੀ ਹੈ, ਐੱਸ.ਕੇ.ਯੂ.ਏ.ਐੱਸ.ਟੀ. ਦੇ ਵਿਦਿਆਰਥੀਆਂ ਨੂੰ ਖੇਤੀਬਾੜੀ ਵਿਸਥਾਰ, ਖੇਤੀ ਤੋਂ ਬਜ਼ਾਰ ਦੇ ਸੰਬੰਧਾਂ, ਮੌਸਮ ਅਤੇ ਫ਼ਸਲਾਂ ਦੀ ਭਵਿੱਖਬਾਣੀ ਦੇ ਖੇਤਰ 'ਚ ਕੰਸਾਸ ਯੂਨੀਵਰਸਿਟੀ ਦੇ ਅਨੁਭਵ ਤੋਂ ਲਾਭ ਹੋਵੇਗਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ