ਸੱਤਿਆਪਾਲ ਨੇ ਅਮਰਨਾਥ ਯਾਤਰਾ ਪ੍ਰਬੰਧਾਂ ਦੀ ਕੀਤੀ ਸਮੀਖਿਆ, ਬਾਬਾ ਬਰਫਾਨੀ ਦੇ ਕੀਤੇ ਦਰਸ਼ਨ

07/01/2019 5:24:12 PM

ਜੰਮੂ— ਅਮਰਨਾਥ ਦੀ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਸਾਲਾਨਾ ਯਾਤਰਾ ਅੱਜ ਤੋਂ ਯਾਨੀ ਕਿ 1 ਜੁਲਾਈ ਤੋਂ ਸ਼ੁਰੂ ਹੋ ਗਈ ਹੈ। ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਅੱਜ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਕੀਤਾ ਗਿਆ। ਓਧਰ ਜੰਮੂ-ਕਸ਼ਮੀਰ ਦੇ ਗਵਰਨਰ ਸੱਤਿਆਪਾਲ ਮਲਿਕ ਅਤੇ ਅਮਰਨਾਥ ਸ਼ਰਾਈਨ ਬੋਰਡ ਦੇ ਚੇਅਰਮੈਨ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਅਤੇ ਪੂਜਾ ਵਿਚ ਹਿੱਸਾ ਲਿਆ। ਉਨ੍ਹਾਂ ਨੇ ਸੂਬੇ 'ਚ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲ ਲਈ ਪ੍ਰਾਰਥਨਾ ਕੀਤੀ। ਗਵਰਨਰ ਨੇ ਤੀਰਥ ਯਾਤਰੀਆਂ ਲਈ ਕੀਤੇ ਗਏ ਯਾਤਰਾ ਪ੍ਰਬੰਧਾਂ ਦੀ ਸਮੀਖਿਆ ਕੀਤੀ, ਇਸ ਲਈ ਉਨ੍ਹਾਂ ਨੇ ਸ਼ਰਾਈਨ ਬੋਰਡ ਦਾ ਧੰਨਵਾਦ ਕੀਤਾ।

ਸੱਤਿਆਪਾਲ ਨੇ ਇਸ ਦੇ ਨਾਲ ਹੀ ਸੂਬਾ ਸਰਕਾਰ, ਫੌਜ, ਸੈਂਟਰਲ ਆਰਮਡ ਪੁਲਸ ਫੋਰਸ, ਸੂਬਾਈ ਪੁਲਸ ਅਤੇ ਸਾਰੀਆਂ ਸਬੰਧਤ ਏਜਸੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਯਾਤਰਾ ਪ੍ਰਬੰਧਾਂ ਨੂੰ ਦੇਖਦਿਆਂ ਪੂਰਾ ਸਹਿਯੋਗ ਕੀਤਾ ਹੈ। ਗਵਰਨਰ ਨੇ ਯਾਤਰਾ ਦੌਰਾਨ ਬਣੇ ਕੈਂਪ ਦੇ ਡਾਇਰੈਕਟਰਾਂ ਅਤੇ ਸਾਰੇ ਅਹੁਦਾ ਅਧਿਕਾਰੀਆਂ ਨੂੰ 24 ਘੰਟੇ ਨਿਗਰਾਨੀ ਦੀ ਲੋੜ 'ਤੇ ਜ਼ੋਰ ਦਿੱਤਾ। ਗਵਰਨਰ ਨੇ ਇਸ ਸਾਲਾਨਾ ਤੀਰਥ ਯਾਤਰਾ ਨੂੰ ਸਫਲ ਬਣਾਉਣ ਲਈ ਕਸ਼ਮੀਰ ਦੇ ਲੋਕਾਂ ਦੀ ਸ਼ਲਾਘਾ ਕੀਤੀ। ਇਸ ਯਾਤਰਾ ਦੇ ਸੰਚਾਲਨ ਵਿਚ ਸਥਾਨਕ ਲੋਕਾਂ ਨੇ ਪੂਰਾ ਸਹਿਯੋਗ ਕੀਤਾ ਹੈ। ਹਾਲਾਂਕਿ ਸ਼ਰਾਈਨ ਬੋਰਡ ਦੇ ਸੀ. ਈ. ਓ. ਉਮੰਗ ਨਰੂਲਾ ਨੇ ਅਮਰਨਾਥ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੈਡੀਕਲ ਚੈਕਅੱਪ ਤੋਂ ਬਾਅਦ ਹੀ ਯਾਤਰਾ ਕਰਨ। ਉਨ੍ਹਾਂ ਨੂੰ ਵੈਲਿਡ ਯਾਤਰਾ ਪਰਮਿਟ ਪ੍ਰਾਪਤ ਕਰਨ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਅਸਹੂਲਤ ਨਾ ਹੋਵੇ, ਇਹ ਯਕੀਨੀ ਕਰਨਾ ਸਾਡੀ ਪਹਿਲੀ ਤਰਜੀਹ ਹੈ।


Tanu

Content Editor

Related News