ਜੰਮੂ-ਕਸ਼ਮੀਰ: ਕਿਸਾਨ ਦੇ ਪੁੱਤ ਨੇ ਚਮਕਾਇਆ ਮਾਪਿਆਂ ਦਾ ਨਾਮ, IES ਪ੍ਰੀਖਿਆ ’ਚ ਹਾਸਲ ਕੀਤਾ ਦੂਜਾ ਰੈਂਕ
Sunday, Aug 01, 2021 - 06:41 PM (IST)
ਜੰਮੂ- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਰਹਿਣ ਵਾਲੇ ਤਨਵੀਰ ਅਹਿਮਦ ਖਾਨ ਨੇ ਆਪਣੇ ਮਾਪਿਆਂ ਦੇ ਨਾਲ-ਨਾਲ ਜੰਮੂ-ਕਸ਼ਮੀਰ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਤਨਵੀਰ ਨੇ ਸੰਘ ਲੋਕ ਸੇਵਾ ਆਯੋਗ (ਯੂ. ਪੀ. ਐੱਸ. ਸੀ.) ਵਲੋਂ ਆਯੋਜਿਤ ਵੱਕਾਰੀ ਭਾਰਤੀ ਆਰਥਿਕ ਸੇਵਾ ਪ੍ਰੀਖਿਆ ’ਚ ਦੂਜਾ ਰੈਂਕ ਹਾਸਲ ਕੀਤਾ। ਨਗੀਨਪੋਰਾ ਕੁੰਡ ਦੇ ਤਨਵੀਰ ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਜੰਮੂ-ਕਸ਼ਮੀਰ ਦੇ ਪਹਿਲੇ ਨੌਜਵਾਨ ਹਨ। ਸਖਤ ਮਿਹਨਤ ਸਦਕਾ ਉਸ ਨੇ ਇਹ ਪ੍ਰੀਖਿਆ ਪਾਸ ਕੀਤੀ ਅਤੇ ਉਸ ਲਈ ਉੱਪ ਰਾਜਪਾਲ ਮਨੋਜ ਸਿਨਹਾ ਨੇ ਵੀ ਉਸ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ: ਚੀਨ ਤੋਂ ਆਈ ਦੁਖ਼ਦ ਖ਼ਬਰ, ਪੜ੍ਹਾਈ ਕਰਨ ਗਏ ਬਿਹਾਰ ਦੇ ਮੁੰਡੇ ਦੀ ਸ਼ੱਕੀ ਹਲਾਤਾਂ ’ਚ ਮੌਤ
ਤਨਵੀਰ ਦੇ ਪਿਤਾ ਇਕ ਕਿਸਾਨ ਹਨ। ਘੱਟ ਸਾਧਨਾ ਦਰਮਿਆਨ ਤਨਵੀਰ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਜੱਦੀ ਪਿੰਡ ਤੋਂ ਕੀਤੀ। ਹਾਈ ਸਕੂਲ ਦੀ ਪੜ੍ਹਾਈ ਵਾਲਤੇਂਗੂ ਤੋਂ ਪ੍ਰਾਪਤ ਕੀਤੀ। ਤਨਵੀਰ ਨੇ ਸਰਕਾਰੀ ਹਾਇਰ ਸੰਕੈਡਰੀ ਸਕੂਲ, ਰਜਲੂ ਕੁੰਡ ਤੋਂ 12ਵੀਂ ਜਮਾਤ ਪਾਸ ਕੀਤੀ ਅਤੇ 2016 ਵਿਚ ਸਰਕਾਰੀ ਡਿਗਰੀ ਕਾਲਜ ਅਨੰਤਨਾਗ ਤੋਂ ਬੈਚਲਰ ਆਫ਼ ਆਟਰਜ਼ ਦੀ ਡਿਗਰੀ ਹਾਸਲ ਕੀਤੀ। ਤਨਵੀਰ ਨੇ ਅਰਥਸ਼ਾਸਤਰ ਵਿਚ ਜੂਨੀਅਰ ਰਿਸਰਚ ਫੈਲੋਸ਼ਿਪ ਵੀ ਕਲੀਅਰ ਕੀਤੀ ਹੋਈ ਹੈ।
ਇਹ ਵੀ ਪੜ੍ਹੋ: ਖੂਨ ਨਾਲ ਲਿਬੜਿਆ ਚਾਕੂ ਲੈ ਕੇ ਸ਼ਖਸ ਪੁੱਜਾ ਥਾਣੇ, ਬੋਲਿਆ- 'ਲੜਾਈ ਕਰਦੀ ਸੀ ਪਤਨੀ ਕਤਲ ਕਰ ਦਿੱਤਾ'
ਤਨਵੀਰ ਦਾ ਕਹਿਣਾ ਹੈ ਕਿ ਜਦੋਂ ਕੋਈ ਧਿਆਨ ਕੇਂਦਰਿਤ ਕਰਦਾ ਹੈ ਤਾਂ ਸਖ਼ਤ ਮਿਹਨਤ ਨਾਲ ਸਫ਼ਲਤਾ ਜ਼ਰੂਰ ਮਿਲਦੀ ਹੈ ਅਤੇ ਕੁਝ ਵੀ ਅਸੰਭਵ ਨਹੀਂ ਰਹਿ ਜਾਂਦਾ। ਖਾਨ ਮੁਤਾਬਕ ਕੋੋਰੋਨਾ ਦੇ ਦੌਰ ਦੌਰਾਨ ਮੈਂ ਖ਼ੁਦ ਨੂੰ ਆਪਣੇ ਕਮਰੇ ਦੀ ਚਾਰ ਦੀਵਾਰੀ ਤੱਕ ਸੀਮਤ ਕਰ ਲਿਆ ਅਤੇ ਐੱਮ. ਫਿਲ ਕਰਦੇ ਹੋਏ ਆਈ. ਈ. ਐੱਸ. ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ। ਮੈਂ ਕਦੇ ਵੀ ਕੋਵਿਡ ਨੂੰ ਆਪਣੇ ਅਧਿਐਨ ’ਚ ਪ੍ਰਭਾਵਿਤ ਨਹੀਂ ਹੋਣ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਇਕ ਮੁਸ਼ਕਲ ਸੰਘਰਸ਼ ਸੀ ਪਰ ਉਸ ਨੇ ਕਦੇ ਉਮੀਦ ਨਹੀਂ ਛੱਡੀ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਵੱਡਾ ਫ਼ੈਸਲਾ: ਮੈਡੀਕਲ ਕੋਟੇ ’ਚ OBC ਨੂੰ 27 ਫ਼ੀਸਦੀ ਅਤੇ EWS ਨੂੰ ਮਿਲੇਗਾ 10 ਫ਼ੀਸਦੀ ਰਿਜ਼ਰਵੇਸ਼ਨ