ਜੰਮੂ-ਕਸ਼ਮੀਰ ਦੇ ਕਿਸ਼ਤਵਾੜ ''ਚ ਰਿਕਾਰਡ ਇਕ ਦਿਨ ''ਚ ਬਣਿਆ ਬ੍ਰਿਜ

05/04/2020 6:15:32 PM

ਜੰਮੂ (ਭਾਸ਼ਾ)—  ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਕੋਵਿਡ-19 ਕਾਰਨ ਲਾਗੂ ਲਾਕਡਾਊਨ ਦਰਮਿਆਨ ਦਵਾਈਆਂ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ, ਇਹ ਯਕੀਨੀ ਕਰਨ ਲਈ ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ 60 ਫੁੱਟ ਲੰਬਾ ਬ੍ਰਿਜ ਦਾ ਨਿਰਮਾਣ ਕੀਤਾ ਗਿਆ ਹੈ। ਕਿਸ਼ਤਵਾੜ ਜ਼ਿਲੇ ਦੇ ਪੱਡਰ ਸਬ ਡਵੀਜ਼ਨ ਦੇ ਦੂਰ-ਦੁਰਾਡੇ ਇਲਾਕਿਆਂ ਵਿਚਾਲ ਸੰਪਕਰ ਕਾਇਮ ਕੀਤਾ ਜਾ ਸਕੇ, ਇਸ ਲਈ ਬ੍ਰਿਜ ਬਣਾਇਆ ਗਿਆ ਹੈ। ਇਹ ਜਾਣਕਾਰੀ ਸੋਮਵਾਰ ਨੂੰ ਇਕ ਸਰਕਾਰੀ ਬੁਲਾਰੇ ਨੇ ਦਿੱਤੀ।

ਬ੍ਰਿਜ ਦੀ ਸ਼ੁਰੂਆਤ ਐਤਵਾਰ ਨੂੰ ਜਨਰਲ ਰਿਜ਼ਰਵ ਇੰਜੀਨੀਅਰਿੰਗ ਫੋਰਸ ਦੀ 118 ਰੋਡ ਕੰਸਟ੍ਰਕਸ਼ਨ ਕੰਪਨੀ ਨੇ ਕੀਤੀ। ਇਸ ਦਾ ਨਿਰਮਾਣ ਰਿਕਾਰਡ ਇਕ ਦਿਨ ਵਿਚ ਕੀਤਾ ਗਿਆ। ਇਲਾਕੇ ਵਿਚ ਭਾਰੀ ਮੀਂਹ ਪੈਣ ਕਾਰਨ 19 ਅਪ੍ਰੈਲ ਨੂੰ ਕੱਬਨ ਨਾਲਾ ਵਹਿ ਗਿਆ ਸੀ ਅਤੇ ਉਸ ਸਮੇਂ ਜਨਰਲ ਰਿਜ਼ਰਵ ਇੰਜੀਨੀਅਰਿੰਗ ਫੋਰਸ ਨੇ ਬਦਲਵੇਂ ਮਾਰਗ ਦਾ ਨਿਰਮਾਣ ਕੀਤਾ ਸੀ। ਬੁਲਾਰੇ ਨੇ ਦੱਸਿਆ ਕਿ ਬਰਫ ਪਿਘਲਣ ਕਾਰਨ ਕੱਬਨ ਨਾਲੇ ਵਿਚ ਪਾਣੀ ਦਾ ਜ਼ਿਆਦਾ ਵਹਾਅ ਹੋਣ ਕਾਰਨ ਬਦਲਵੇਂ ਮਾਰਗ 'ਤੇ ਵੀ ਖਤਰਾ  ਵੱਧ ਗਿਆ ਅਤੇ ਇਸ ਦੇ ਉੱਪਰੋਂ ਪਾਣੀ ਵਹਿਣ ਲੱਗਾ। ਜ਼ਿਲਾ ਅਧਿਕਾਰੀ ਰਾਜਿੰਦਰ ਸਿੰਘ ਤਾਰਾ ਨੇ ਕਿਹਾ ਕਿ ਬ੍ਰਿਜ ਬਣ ਜਾਣ ਨਾਲ ਨਾ ਸਿਰਫ ਇਸ ਮਹੱਤਵਪੂਰਨ ਇਲਾਕੇ ਵਿਚ ਸੰਪਰਕ ਮਾਰਗ ਯਕੀਨੀ ਹੋ ਸਕੇਗਾ, ਸਗੋਂ ਕਿ ਲੋਕਾਂ ਨੂੰ ਵੀ ਸਹੂਲਤ ਹੋਵੇਗੀ।


Tanu

Content Editor

Related News