ਜੰਮੂ ਕਸ਼ਮੀਰ : ਕਾਜੀਗੁੰਡ-ਬਨਿਹਾਲ ਸੁਰੰਗ ਆਵਾਜਾਈ ਪ੍ਰੀਖਣ ਲਈ ਖੋਲ੍ਹੀ ਗਈ

08/05/2021 10:08:30 AM

ਨਵੀਂ ਦਿੱਲੀ- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਕਾਜੀਗੁੰਡ ਅਤੇ ਬਨਿਹਾਲ ਵਿਚਾਲੇ 8.5 ਕਿਲੋਮੀਟਰ ਸੁਰੰਗ ਨੂੰ ਆਵਾਜਾਈ ਪ੍ਰੀਖਣ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਸੁਰੰਗ ਨਾਲ ਜੰਮੂ ਅਤੇ ਸ਼੍ਰੀਨਗਰ ਦਰਮਿਆਨ ਯਾਤਰਾ ਦੇ ਸਮੇਂ ਲਗਭਗ 1.5 ਘੰਟੇ ਅਤੇ ਦੂਰੀ 'ਚ 16 ਕਿਲੋਮੀਟਰ ਦੀ ਕਮੀ ਹੋਵੇਗੀ। ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨੇ ਇਕ ਟਵੀਟ 'ਚ ਕਿਹਾ ਕਿ ਸਮੁੰਦਰ ਤਲ ਤੋਂ 5800 ਫੁੱਟ ਦੀ ਉੱਚਾਈ 'ਤੇ ਬਣੀ ਇਹ ਸੁਰੰਗ ਜਵਾਹਰ ਸੁਰੰਗ ਦੀ ਜਗ੍ਹਾ ਲਵੇਗੀ ਅਤੇ ਹਰ ਮੌਸਮ 'ਚ ਸੰਪਰਕ ਪ੍ਰਦਾਨ ਕਰੇਗੀ। ਉਨ੍ਹਾਂ ਟਵੀਟ ਕੀਤਾ,''ਕਾਜੀਗੁੰਡ ਅਤੇ ਬਨਿਹਾਲ ਵਿਚਾਲੇ 8.5 ਕਿਲੋਮੀਟਰ ਲੰਬੀ ਸੁਰੰਗ ਦਾ ਕੰਮ ਪੂਰਾ ਹੋ ਚੁਕਿਆ ਹੈ ਅਤੇ ਪ੍ਰੀਖਣ ਲਈ ਆਵਾਜਾਈ ਨੂੰ ਖੋਲ੍ਹਿਆ ਗਿਆ ਹੈ।'' 

PunjabKesari

ਗਡਕਰੀ ਨੇ ਕਿਹਾ ਕਿ ਇਸ ਨਾਲ ਜੰਮੂ ਅਤੇ ਸ਼੍ਰੀਨਗਰ ਵਿਚਾਲੇ ਯਾਤਰਾ ਦੇ ਸਮੇਂ ਲਗਭਗ 1.5 ਘੰਟੇ ਅਤੇ ਦੂਰੀ 'ਚ 16 ਕਿਲੋਮੀਟਰ ਦੀ ਕਮੀ ਹੋਵੇਗੀ। ਸਰੁੰਗ ਕਸ਼ਮੀਰ ਅਤੇ ਜੰਮੂ ਸੰਪਰਕ ਦੀ ਸਹੂਲਤ ਪ੍ਰਦਾਨ ਕਰੇਗੀ ਅਤੇ ਸਰਦੀਆਂ 'ਚ ਬਰਫ਼ਬਾਰੀ ਅਤੇ ਜ਼ਮੀਨ ਖਿੱਸਕਣ ਕਾਰਨ ਸੜਕ ਬੰਦ ਹੋਣ ਦੀ ਸਮੱਸਿਆ ਹੱਲ ਕਰੇਗੀ। ਬਿਲਡ, ਆਪਰੇਟ ਐਂਡ ਟਰਾਂਸਫਰ (ਬੀ.ਓ.ਟੀ.) 'ਤੇ ਬਣੀ ਇਹ ਸੁਰੰਗ ਰਾਸ਼ਟਰੀ ਰਾਜਮਾਰਗਾਂ 'ਤੇ ਸਭ ਤੋਂ ਕਠਿਨ ਇਲਾਕੇ ਤੋਂ ਹੋ ਕੇ ਲੰਘਦੀ ਹੈ। ਇਹ ਗੈਸ ਕੱਢਣ ਅਤੇ ਤਾਜ਼ੀ ਹਵਾ ਲਿਆਉਣ ਲਈ ਇਕ ਨਿਕਾਸ ਪ੍ਰਣਾਲੀ ਨਾਲ ਜੁੜਿਆ ਹੈ। ਇਸ 'ਚ 124 ਜੈੱਟ ਪੱਖੇ, 234 ਸੀ.ਸੀ.ਟੀ.ਵੀ. ਆਧੁਨਿਕ ਕੈਮਰੇ ਅਤੇ ਇਕ ਅੱਗ ਬੁਝਾਊ ਪ੍ਰਣਾਲੀ ਸਥਾਪਤ ਹੈ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News