ਜੰਮੂ-ਕਸ਼ਮੀਰ : ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਇਕ ਜਵਾਨ ਸ਼ਹੀਦ

12/06/2018 6:59:51 PM

ਬਾਰਾਮੂਲਾ—ਪਾਕਿਸਤਾਨ ਆਪਣੀ ਨਾਪਾਕ ਹਰਕਤ ਤੋਂ ਬਾਜ਼ ਨਹੀ ਆ ਰਿਹਾ ਹੈ। ਪਾਕਿਸਤਾਨ ਨੇ ਉੜੀ ਤੋਂ ਬਾਅਦ ਕੁਪਵਾੜਾ 'ਚ ਜੰਗਬੰਦੀ ਉਲੰਘਣਾ ਕੀਤੀ ਹੈ। ਜਿਸ ਦੇ ਜਵਾਬ 'ਚ ਭਾਰਤੀ ਫੌਜ ਨੇ ਵੀ ਗੋਲਬਾਰੀ ਕੀਤੀ। ਹਾਲਾਂਕਿ ਇਸ ਘਟਨਾ 'ਚ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਸੂਤਰਾਂ ਮੁਤਾਬਕ ਪਾਕਿ ਫੌਜੀਆਂ ਨੇ ਮਾਡਛਿਲ ਸੈਕਟਰ 'ਚ ਭਾਰਤੀ ਚੌਂਕੀਆਂ 'ਤੇ ਗੋਲਬਾਰੀ ਕੀਤੀ। ਭਾਰਤੀ ਫੌਜ ਵੀ ਸਰਹੱਦ ਪਾਰ ਤੋਂ ਹੋ ਰਹੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦੇ ਰਹੇ ਹਨ। ਦੱਸ ਦਈਏ ਕਿ ਸਰਹੱਦ ਪਾਰ ਤੋਂ ਬੁੱਧਵਾਰ ਨੂੰ ਹੋਈ ਗੋਲੀਬਾਰੀ 'ਚ ਵੀ 2 ਜਵਾਨ ਜ਼ਖਮੀ ਹੋ ਗਏ ਸੀ।


Hardeep kumar

Content Editor

Related News