ਜੰਮੂ ਅਤੇ ਕਸ਼ਮੀਰ: BSF ਨੇ ਸਾਂਬਾ ''ਚ ਕੌਮਾਂਤਰੀ ਸਰਹੱਦ ਨੇੜੇ ਬਾਰੂਦੀ ਸੁਰੰਗ ਨੂੰ ਕੀਤਾ ਨਸ਼ਟ

Sunday, Jul 23, 2023 - 03:13 PM (IST)

ਜੰਮੂ ਅਤੇ ਕਸ਼ਮੀਰ: BSF ਨੇ ਸਾਂਬਾ ''ਚ ਕੌਮਾਂਤਰੀ ਸਰਹੱਦ ਨੇੜੇ ਬਾਰੂਦੀ ਸੁਰੰਗ ਨੂੰ ਕੀਤਾ ਨਸ਼ਟ

ਜੰਮੂ- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਕੌਮਾਂਤਰੀ ਸਰਹੱਦ ਨੇੜੇ ਐਤਵਾਰ ਨੂੰ ਸਰਹੱਦ ਸੁਰੱਖਿਆ ਫੋਰਸ (BSF) ਨੇ ਟੈਂਕ ਨੂੰ ਨੁਕਸਾਨ ਪਹੁੰਚਾਉਣ ਵਾਲੀ ਇਕ ਬਾਰੂਦੀ ਸੁਰੰਗ ਨਸ਼ਟ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।  ਅਧਿਕਾਰੀਆਂ ਨੇ  ਦੱਸਿਆ ਕਿ ਇਹ ਬਾਰੂਦੀ ਸੁਰਗ ਕਾਫੀ ਪੁਰਾਣੀ ਲੱਗ ਰਹੀ ਹੈ। ਅਧਿਕਾਰੀਆਂ ਮੁਤਾਬਕ ਸਵੇਰੇ ਕਰੀਬ 8 ਵਜੇ ਕੌਮਾਂਤਰੀ ਸਰਹੱਦ ਤੋਂ ਕਰੀਬ 400 ਮੀਟਰ ਦੂਰ ਸਰਹੱਦ ਜਾਂਚ ਚੌਕੀ ਕੋਲ ਬਸੰਤਰ ਨਦੀ ਕੰਢੇ ਇਸ ਬਾਰੂਦੀ ਸੁਰੰਗ ਦੀ ਮੌਜੂਦਗੀ ਦੀ ਪਤਾ ਲੱਗਾ। ਬਾਅਦ ਵਿਚ ਮਾਹਰਾਂ ਨੇ ਇਸ ਨੂੰ ਨਸ਼ਟ ਕਰ ਦਿੱਤਾ।


author

Tanu

Content Editor

Related News