ਓਡੀਸ਼ਾ : ITI ਦੇ ਵਿਦਿਆਰਥੀਆਂ ਨੇ ਲੋਹੇ ਦੇ ਕਬਾੜ ਨਾਲ ਬਣਾਇਆ 43 ਫੁੱਟ ਉੱਚੀਆਂ ਹਾਕੀ ਸਟਿਕ
Monday, Jan 16, 2023 - 05:19 PM (IST)
ਬ੍ਰਹਮਾਪੁਰ (ਭਾਸ਼ਾ)- ਓਡੀਸ਼ਾ ਜ਼ਿਲ੍ਹੇ 'ਚ ਸਥਿਤ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਦੇ ਵਿਦਿਆਰਥੀਆਂ ਨੇ ਲੋਹੇ ਦੇ ਕਬਾੜ ਨਾਲ 43 ਫੁੱਟ ਉੱਚੀਆਂ 2 ਹਾਕੀ ਸਟਿਕ ਬਣਾਈਆਂ ਹਨ। 'ਵੈਸਟ ਟੂ ਵੈਲਥ' ਥੀਮ ਵਾਲੀ ਇਸ ਕਲਾਕ੍ਰਿਤੀ ਦਾ ਉਦਘਾਟਨ ਬ੍ਰਹਮਾਪੁਰ ਦੇ ਸੰਸਦ ਮੈਂਬਰ ਚੰਦਰਸ਼ੇਖਰ ਸਾਹੂ ਨੇ ਸੂਬੇ 'ਚ ਚੱਲ ਰਹੇ ਪੁਰਸ਼ ਹਾਕੀ ਵਿਸ਼ਵਕੱਪ ਦੌਰਾਨ ਕੀਤਾ। ਆਈ.ਟੀ.ਆਈ. ਕੰਪਲੈਕਸ ਦੇ ਕਬਾੜ ਕਲਾਕ੍ਰਿਤੀ ਪਾਰਕ 'ਚ ਸਥਾਪਤ ਦੋਵੇਂ ਹਾਕੀ ਸਟਿਕ ਤਿਰੰਗੇ ਦੇ ਰੰਗ 'ਚ ਰੰਗੀਆਂ ਹਨ ਅਤੇ ਇਨ੍ਹਾਂ 'ਤੇ ਰੋਸ਼ਨੀ ਲਈ ਬਲਬ ਲਗਾਏ ਗਏ ਹਨ।
ਆਈ.ਟੀ.ਆਈ. ਦੇ ਪ੍ਰਿੰਸੀਪਲ ਰਜਤ ਪਾਣਿਗ੍ਰਹੀ ਨੇ ਦੱਸਿਆ ਕਿ ਫਿਟਰ, ਵੈਲਡਰ, ਬਿਜਲੀ ਮਿਸਤਰੀ ਸਮੇਤ ਵੱਖ-ਵੱਖ ਹੁਨਰ ਸਿੱਖ ਰਹੇ 400 ਵਿਦਿਆਰਥੀਆਂ ਨੇ ਲੋਹੇ ਦੇ ਲਗਭਗ 4 ਟਨ ਕਬਾੜ ਦਾ ਉਪਯੋਗ ਕਰ ਕੇ ਇਕ ਪੰਦਰਵਾੜੇ 'ਚ ਇਹ ਕਲਾਕ੍ਰਿਤੀ ਬਣਾਈ ਹੈ। ਲੋਹੇ ਦਾ ਸਾਰਾ ਕਬਾੜ ਸੰਸਥਾ ਦੀ ਕਾਰਜਸ਼ਾਲਾ ਅਤੇ ਸ਼ਹਿਰ ਦੇ ਵੱਖ-ਵੱਖ ਗੈਰਾਜ ਤੋਂ ਇਕੱਠਾ ਕੀਤਾ ਗਿਆ ਸੀ। ਸਾਹੂ ਨੇ ਕਿਹਾ ਕਿ ਵਿਸ਼ਵਕੱਪ ਖ਼ਤਮ ਹੋਣ ਤੋਂ ਬਾਅਦ ਵੀ ਕਲਾਕ੍ਰਿਤੀ ਲੋਕਾਂ ਨੂੰ ਰਾਸ਼ਟਰੀ ਖੇਡ ਖੇਡਣ ਲਈ ਪ੍ਰੇਰਿਤ ਕਰਦੀ ਰਹੇਗੀ।