ਹਿਮਾਚਲ ਪ੍ਰਦੇਸ਼ ’ਚ ITBP ਦੀ ਜਿਪਸੀ ਸਤਲੁਜ ਨਦੀ ’ਚ ਡਿੱਗੀ, 2 ਜਵਾਨ ਲਾਪਤਾ

Tuesday, Aug 25, 2020 - 03:07 PM (IST)

ਹਿਮਾਚਲ ਪ੍ਰਦੇਸ਼ ’ਚ ITBP ਦੀ ਜਿਪਸੀ ਸਤਲੁਜ ਨਦੀ ’ਚ ਡਿੱਗੀ, 2 ਜਵਾਨ ਲਾਪਤਾ

ਕਿੰਨੌਰ— ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ ਸਪੀਲੋ ਨੇੜੇ ਆਈ. ਟੀ. ਬੀ. ਪੀ. ਦੀ ਇਕ ਜਿਪਸੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਾਣਕਾਰੀ ਮੁਤਾਬਕ ਅਰੁਣਾਚਲ ਪ੍ਰਦੇਸ਼ ਦੇ ਰਾਈਫਲਮੈਨ ਸਮੇਤ ਦੋ ਆਈ. ਟੀ. ਬੀ. ਪੀ. ਜਵਾਨਾਂ ਦੀ ਜਿਸਪੀ ਸਤਲੁਜ ਨਦੀ ’ਚ ਡਿੱਗਣ ਮਗਰੋਂ ਜਵਾਨ ਲਾਪਤਾ ਹਨ। ਹਾਦਸੇ ਦੇ ਸਮੇਂ ਦੋ ਜਵਾਨ ਜਿਪਸੀ ’ਤੇ ਸਵਾਰ ਸਨ। ਇਕ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੇ ਘੁਮਾਰਵੀਂ ਦੇ ਬਾਤੌਲੀ ਪਿੰਡ ਦੇ ਪ੍ਰਦੀਪ ਚੰਦਲ ਦੇ ਰੂਪ ’ਚ ਹੋਈ ਹੈ। ਜਦਕਿ ਦੂਜੇ ਦੀ ਪਛਾਣ ਨੀਮਾ ਢੋਢੁਪ ਦਾ ਰਹਿਣ ਵਾਲਾ ਹੈ, ਜੋ ਕਿ ਅਰੁਣਾਚਲ ਪ੍ਰਦੇਸ਼ ’ਚ ਰਾਈਫਲਮੈਨ ਹੈ।

PunjabKesari
ਦੱਸਿਆ ਜਾ ਰਿਹਾ ਹੈ ਕਿ ਵਾਹਨ ਰਿਕਾਂਗਪੀਓ ਤੋਂ ਡੁਵਲਿੰਗ ਪੋਸਟ ਵੱਲ ਜਾ ਰਿਹਾ ਸੀ ਅਤੇ ਇਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਮੌਕੇ ’ਤੇ ਪੁੱਜ ਗਏ ਅਤੇ ਆਈ. ਟੀ. ਬੀ. ਪੀ. ਰਿਕਾਂਗਪੀਓ ਬਟਾਲੀਅਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।


author

Tanu

Content Editor

Related News