ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ; ਹਿੰਦੂ ਵਿਆਹ ’ਚ ਸੱਤ ਫੇਰੇ ਹੋਣੇ ਲਾਜ਼ਮੀ, ਇਸ ਤੋਂ ਬਿਨਾਂ ਵਿਆਹ ਜਾਇਜ਼ ਨਹੀਂ

05/02/2024 10:13:39 AM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਿੰਦੂ ਵਿਆਹ ਨੱਚਣ, ਖਾਣ-ਪੀਣ' ਜਾਂ ਵਪਾਰਕ ਲੈਣ-ਦੇਣ ਦਾ ਮੌਕਾ ਨਹੀਂ ਹੈ। ਜਾਇਜ਼ ਰਸਮਾਂ ਨੂੰ ਪੂਰਾ ਕੀਤੇ ਬਿਨਾਂ ਕਿਸੇ ਵੀ ਵਿਆਹ ਨੂੰ ਹਿੰਦੂ ਵਿਆਹ ਐਕਟ ਅਧੀਨ ਮਾਨਤਾ ਨਹੀਂ ਦਿੱਤੀ ਜਾ ਸਕਦੀ। ਜਸਟਿਸ ਬੀ. ਵੀ. ਨਾਗਰਥਨਾ ਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਕਿਹਾ ਕਿ ਹਿੰਦੂ ਵਿਆਹ ਇਕ ਸੰਸਕਾਰ ਅਤੇ ਪਵਿੱਤਰ ਬੰਧਨ ਹੈ। ਇਸ ਨੂੰ ਭਾਰਤੀ ਸਮਾਜ ’ਚ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਪਾਸ ਕੀਤੇ ਆਪਣੇ ਹੁਕਮ ’ਚ ਬੈਂਚ ਨੇ ਨੌਜਵਾਨਾਂ ਤੇ ਮੁਟਿਆਰਾਂ ਨੂੰ ਵਿਆਹ ਦੇ ਬੰਧਨ ਵਿਚ ਬੱਝਣ ਤੋਂ ਪਹਿਲਾਂ ਡੂੰਘਾਈ ਨਾਲ ਸੋਚਣ ਦੀ ਅਪੀਲ ਕੀਤੀ ਕਿਉਂਕਿ ਵਿਆਹ ਭਾਰਤੀ ਸਮਾਜ ਦਾ ਇੱਕ ਪਵਿੱਤਰ ਬੰਧਨ ਹੈ।

ਇਹ ਵੀ ਪੜ੍ਹੋ- ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਜੁੜੀ ਵੱਡੀ ਖ਼ਬਰ, ਦਿੱਲੀ ਪੁਲਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਬੈਂਚ ਨੇ ਇਹ ਟਿੱਪਣੀ ਦੋ ਸਿਖਲਾਈ ਪ੍ਰਾਪਤ ਕਮਰਸ਼ੀਅਲ ਪਾਇਲਟਾਂ ਦੇ ਮਾਮਲੇ ’ਚ ਆਪਣੇ ਹੁਕਮ ’ਚ ਕੀਤੀ। ਦੋਹਾਂ ਪਾਇਲਟਾਂ ਨੇ ਕਾਨੂੰਨੀ ਰੀਤੀ ਰਿਵਾਜਾਂ ਰਾਹੀਂ ਵਿਆਹ ਕਰਵਾਏ ਬਿਨਾਂ ਤਲਾਕ ਦੀ ਮਨਜ਼ੂਰੀ ਮੰਗੀ ਸੀ। ਬੈਂਚ ਨੇ ਆਪਣੇ ਹੁਕਮਾਂ ’ਚ ਕਿਹਾ ਕਿ ਜਿੱਥੇ ਹਿੰਦੂ ਵਿਆਹ ‘ਸਪਤਪਦੀ’ ਭਾਵ ਲਾੜੇ ਤੇ ਲਾੜੀ ਵਲੋਂ ਪਵਿੱਤਰ ਅਗਨੀ ਦੇ ਸਾਹਮਣੇ ਸੱਤ ਫੇਰੇ ਲਾਉਣ ਵਰਗੀਆਂ ਰਸਮਾਂ ਅਨੁਸਾਰ ਨਹੀਂ ਕੀਤਾ ਜਾਂਦਾ, ਉਸ ਵਿਆਹ ਨੂੰ ਹਿੰਦੂ ਵਿਆਹ ਨਹੀਂ ਮੰਨਿਆ ਜਾ ਸਕਦਾ।

ਇਹ ਵੀ ਪੜ੍ਹੋ- ਸਹੁਰੇ ਘਰ ਤੋਂ ਧੀ ਦਾ ਟੁੱਟ ਗਿਆ ਨਾਤਾ, ਪਿਤਾ ਨੇ ਫਿਰ ਵੀ ਨਾ ਕੀਤਾ ਪਰਾਇਆ, ਬੈਂਡ-ਵਾਜਿਆਂ ਨਾਲ ਲਿਆਇਆ ਵਾਪਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News