ਆਈ. ਟੀ. ਵਿਭਾਗ ਦੀ ਛਾਪੇਮਾਰੀ,  800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ

Tuesday, Jan 11, 2022 - 10:26 AM (IST)

ਆਈ. ਟੀ. ਵਿਭਾਗ ਦੀ ਛਾਪੇਮਾਰੀ,  800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ

ਨਵੀਂ ਦਿੱਲੀ (ਯੂ. ਐੱਨ. ਆਈ)- ਆਮਦਨ ਕਰ ਵਿਭਾਗ ਨੇ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕੇਰਲ ’ਚ 3 ਰੀਅਲ ਅਸਟੇਟ ਡਿਵੈੱਲਪਰਾਂ ਦੇ 2 ਸਮੂਹਾਂ ’ਤੇ ਛਾਪੇਮਾਰੀ ਕੀਤੀ, ਜਿਸ ’ਚ 3.84 ਕਰੋੜ ਦੀ ਨਕਦੀ ਜ਼ਬਤ ਕੀਤੀ ਗਈ। ਇਸ ਦੌਰਾਨ 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਅਤੇ 200 ਕਰੋੜ ਦੀ ਅਣ-ਐਲਾਨੀ ਆਮਦਨ ਦਾ ਖੁਲਾਸਾ ਹੋਇਆ। 

ਇਹ ਵੀ ਪੜ੍ਹੋ : PM ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ’ਚ ਕੰਮ ਕਰਨ ਵਾਲਿਆਂ ਲਈ ਭੇਜੇ ਵਿਸ਼ੇਸ਼ ਬੂਟ, ਜਾਣੋ ਕਿਉਂ

ਵਿਭਾਗ ਨੇ ਦੱਸਿਆ ਕਿ 5 ਜਨਵਰੀ ਨੂੰ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ’ਚ ਇਕੱਠੇ 24 ਤੋਂ ਜ਼ਿਆਦਾ ਟਿਕਾਣਿਆਂ ਅਤੇ ਕੇਰਲ ’ਚ ਇਕੱਠੇ 35 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਜੋ ਸਬੂਤ ਅਤੇ ਕੰਪਨੀ ਦੇ ਕਾਗਜਾਤ ਮਿਲੇ ਹਨ ਉਨ੍ਹਾਂ ਤੋਂ ਪਤਾ ਲੱਗਾ ਹੈ ਕਿ ਇਹ ਸਮੂਹ ਵੱਡੇ ਪੱਧਰ ’ਤੇ ਕੈਸ਼ ’ਚ ਲੈਣ-ਦੇਣ ਕਰਦੇ ਹਨ, ਜਿਸ ਨਾਲ ਨਕਦ ਲੈਣ-ਦੇਣ ਅਤੇ ਅਣ-ਐਲਾਨੀ ਕਮਾਈ ਦਾ ਖੁਲਾਸਾ ਹੋਇਆ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

DIsha

Content Editor

Related News