ਭਾਰਤ ਨੇ ਗੁਜਰਾਤ ਦੰਗਿਆਂ ''ਤੇ ਬਣੀ BBC ਦੀ ਸੀਰੀਜ਼ ''ਤੇ ਕਿਹਾ- ਇਹ ਗਲਤ ਪ੍ਰਚਾਰ ਦਾ ਹਿੱਸਾ

01/19/2023 5:54:06 PM

ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਸਾਲ 2002 'ਚ ਹੋਏ ਗੁਜਾਰਤ ਦੰਗਿਆਂ 'ਤੇ ਬਣੀ ਬੀਬੀਸੀ ਦੀ ਸੀਰੀਜ਼ ਨੂੰ 'ਗਲਤ ਪ੍ਰਚਾਰ ਦਾ ਇਕ ਹਿੱਸਾ' ਕਰਾਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਇਸ 'ਚ ਪੱਖਪਾਤ ਅਤੇ ਬਸਤੀਵਾਦੀ ਮਾਨਸਿਕਤਾ ਝਲਕਦੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਬੀਬੀਸੀ ਦੀ ਇਸ ਸੀਰੀਜ਼ 'ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਇਕ ਵਿਸ਼ੇਸ਼ 'ਗਲਤ ਬਿਰਤਾਂਤ' ਨੂੰ ਅੱਗੇ ਵਧਾਉਣ ਲਈ ਗਲਤ ਪ੍ਰਚਾਰ ਦਾ ਇਕ ਹਿੱਸਾ ਹੈ। 

ਦੱਸਣਯੋਗ ਹੈ ਕਿ ਇਹ ਸੀਰੀਜ਼ ਗੁਜਰਾਤ 'ਚ ਹੋਏ ਦੰਗਿਆਂ 'ਤੇ ਹੈ, ਜਦੋਂ ਨਰਿੰਦਰ ਮੋਦੀ ਸੂਬੇ ਦੇ ਮੁੱਖ ਮੰਤਰੀ ਸਨ। ਬਾਗਚੀ ਨੇ ਕਿਹਾ,''ਇਹ ਸਾਨੂੰ ਇਸ ਕਵਾਇਦ ਦੇ ਮਕਸਦ ਅਤੇ ਇਸ ਦੇ ਪਿੱਛੇ ਦੇ ਏਜੰਡੇ ਬਾਰੇ ਸੋਚਣ ਬਾਰੇ ਸੋਚਣ 'ਤੇ ਮਜ਼ਬੂਰ ਕਰਦਾ ਹੈ।'' ਉਨ੍ਹਾਂ ਕਿਹਾ ਕਿ ਇਸ 'ਚ ਸਪੱਸ਼ਟ ਤੌਰ 'ਤੇ ਪੱਖਪਾਤ ਅਤੇ ਬਸਤੀਵਾਦੀ ਮਾਨਸਿਕਤਾ ਸਪੱਸ਼ਟ ਰੂਪ ਨਾਲ ਝਲਕਦੀ ਹੈ। ਬੁਲਾਰੇ ਨੇ ਕਿਹਾ ਕਿ ਇਹ ਸੀਰੀਜ਼ ਉਸ ਏਜੰਸੀ ਅਤੇ ਉਨ੍ਹਾਂ ਲੋਕਾਂ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਜੋ ਇਸ ਬਿਰਤਾਂਤ ਨੂੰ ਮੁੜ ਅੱਗੇ ਵਧਾ ਰਹੇ ਹਨ।


DIsha

Content Editor

Related News