ਵਿਕਰਮ ਲੈਂਡਰ ਦੀ ''ਖੋਜ'' ''ਤੇ ਬੋਲੇ ਇਸਰੋ ਚੀਫ, ਅਸੀਂ ਪਹਿਲਾਂ ਹੀ ਲਗਾ ਲਿਆ ਸੀ ਪਤਾ

Wednesday, Dec 04, 2019 - 10:00 AM (IST)

ਵਿਕਰਮ ਲੈਂਡਰ ਦੀ ''ਖੋਜ'' ''ਤੇ ਬੋਲੇ ਇਸਰੋ ਚੀਫ, ਅਸੀਂ ਪਹਿਲਾਂ ਹੀ ਲਗਾ ਲਿਆ ਸੀ ਪਤਾ

ਨਵੀਂ ਦਿੱਲੀ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਕੇ. ਸਿਵਾਨ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਵਿਕਰਮ ਲੈਂਡਰ ਨੂੰ ਲੱਭ ਲਿਆ ਸੀ। ਸਿਵਾਨ ਨੇ ਕਿਹਾ,''ਨਾਸਾ ਤੋਂ ਪਹਿਲਾਂ ਸਾਡੇ ਆਰਬਿਟਰ ਨੇ ਲੈਂਡਰ ਨੂੰ ਲੱਭਿਆ ਸੀ ਅਤੇ ਇਸ ਦੀ ਜਾਣਕਾਰੀ ਅਸੀਂ ਆਪਣੀ ਵੈੱਬਸਾਈਟ 'ਤੇ ਵੀ ਪਾਈ ਸੀ। ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਨਾਸਾ ਨੇ ਕਿਹਾ ਸੀ ਕਿ ਉਸ ਨੂੰ ਭਾਰਤੀ ਚੰਦਰਯਾਨ-2 ਵਿਕਰਮ ਲੈਂਡਰ ਦਾ ਮਲਬਾ ਮਿਲਿਆ ਹੈ। ਇਸ ਜਗ੍ਹਾ ਦਾ ਪਤਾ ਸ਼ਨਗੁਮਾ ਸੁਬਰਮਣੀਅਮ ਨੇ ਲਗਾਇਆ, ਜਿਨ੍ਹਾਂ ਨੇ ਖੁਦ ਲੂਨਰ ਰਿਕਨਾਈਸਾਂਸ ਆਰਬਿਟਲ ਕੈਮਰਾ (ਐੱਲ.ਆਰ.ਓ.ਸੀ.) ਤੋਂ ਤਸਵੀਰਾਂ ਡਾਊਨਲੋਡ ਕੀਤੀਆਂ। ਇਸ ਦੀ ਪੁਸ਼ਟੀ ਨਾਸਾ ਅਤੇ ਏਰੀਜੋਨਾ ਸਟੇਟ ਯੂਨੀਵਰਸਿਟੀ ਨੇ ਸੋਮਵਾਰ ਨੂੰ ਕੀਤੀ।

PunjabKesariਲੈਂਡਰ ਵਿਕਰਮ ਦਾ ਇਸਰੋ ਨਾਲ ਸੰਪਰਕ ਟੁੱਟਿਆ ਸੀ
ਨਾਸਾ ਨੇ ਕਿਹਾ ਸੀ ਕਿ ਪਹਿਲੀ ਧੁੰਦਲੀ ਤਸਵੀਰ ਹਾਦਸੇ ਦੀ ਹੋ ਸਕਦੀ ਹੈ, ਜੋ ਐੱਲ.ਆਰ.ਓ.ਸੀ. ਰਾਹੀਂ 17 ਸਤੰਬਰ ਨੂੰ ਲਈਆਂ ਗਈਆਂ ਤਸਵੀਰਾਂ ਤੋਂ ਬਣਾਈ ਗਈ ਹੈ। ਕਈ ਲੋਕਾਂ ਨੇ ਵਿਕਰਮ ਬਾਰੇ ਜਾਣਨ ਲਈ ਇਸ ਤਸਵੀਰ ਨੂੰ ਡਾਊਨਲੋਡ ਕੀਤਾ। ਨਾਸਾ ਨੇ ਕਿਹਾ ਕਿ ਉਨ੍ਹਾਂ 'ਚੋਂ ਇਕ ਸੁਬਰਾਮਣੀਅਮ ਨੇ ਮਲਬੇ ਦੀ ਸਕਾਰਾਤਮਕ ਪਛਾਣ ਨਾਲ ਐੱਲ.ਆਰ.ਓ.ਸੀ. ਪ੍ਰਾਜੈਕਟ ਨਾਲ ਸੰਪਰਕ ਕੀਤਾ। ਐੱਲ.ਆਰ.ਓ.ਸੀ. ਏਰੀਜੋਨਾ ਸਟੇਟ ਯੂਨੀਵਰਸਿਟੀ (ਏ.ਐੱਸ.ਯੂ.) 'ਚ ਸਥਿਤ ਹੈ। 6 ਸਤੰਬਰ ਨੂੰ ਚੰਦਰਯਾਨ-2 ਤੋਂ ਲਾਂਚਿੰਗ ਤੋਂ ਬਾਅਦ ਚੰਨ ਦੇ ਦੱਖਣੀ ਧਰੁਵ 'ਤੇ ਸਾਫਟ ਲੈਂਡਿੰਗ ਕਰਨ ਦੀ ਕੋਸ਼ਿਸ਼ ਦੌਰਾਨ ਲੈਂਡਰ ਵਿਕਰਮ ਦਾ ਇਸਰੋ ਨਾਲ ਸੰਪਰਕ ਟੁੱਟ ਗਿਆ ਸੀ।


author

DIsha

Content Editor

Related News