ਖੁਦ ਨੂੰ ਇਸਰੋ ਦਾ ਵਿਗਿਆਨੀ ਦੱਸ ਕਰਵਾਇਆ ਵਿਆਹ, ਪਤਨੀ ਨੇ ਫੜਿਆ ਝੂਠ ਤੇ ਕਰਵਾ ਦਿੱਤੀ FIR
Saturday, Oct 05, 2019 - 11:24 AM (IST)

ਨਵੀਂ ਦਿੱਲੀ— ਦਿੱਲੀ ਦੇ ਦਵਾਰਕਾ ਇਲਾਕੇ 'ਚ ਇਕ ਬਹੁਤ ਹੀ ਦਿਲਚਸਪ ਅਤੇ ਵੱਖ ਮਾਮਲਾ ਦੇਖਣ ਨੂੰ ਮਿਲਿਆ ਹੈ। ਇੱਥੇ ਇਕ ਸ਼੍ਰਸ ਨੇ ਖੁਦ ਨੂੰ ਇਸਰੋ ਦਾ ਵਿਗਿਆਨੀ ਦੱਸਿਆ ਅਤੇ ਕੁੜੀ ਨਾਲ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਉਸ ਨੇ ਪਤਨੀ ਨੂੰ ਕਿਹਾ ਕਿ ਉਹ ਡਿਫੈਂਸ ਰਿਸਰਚ ਡਿਵੈਪਲਮੈਂਟ ਆਰਗੇਨਾਈਜੇਸ਼ਨ (ਡੀ.ਆਰ.ਡੀ.ਓ.) 'ਚ ਵੀ ਕੰਮ ਕਰ ਚੁਕਿਆ ਹੈ ਅਤੇ ਹੁਣ ਉਹ ਇਕ ਆਸਟ੍ਰੋਨਾਟ ਦੀ ਟਰੇਨਿੰਗ ਲਈ ਅਮਰੀਕਾ ਦੇ ਨਾਸਾ ਜਾ ਰਿਹਾ ਹੈ। ਪਤਨੀ ਨੂੰ ਉਸ ਦੀਆਂ ਗੱਲਾਂ 'ਤੇ ਯਕੀਨ ਨਹੀਂ ਹੋਇਆ। ਉਸ ਨੂੰ ਸ਼ੱਕ ਹੋਇਆ ਤਾਂ ਉਸ ਦੀ ਪੜਤਾਲ ਕੀਤੀ। ਉਦੋਂ ਜਾ ਕੇ ਉਸ ਕੁੜੀ ਨੂੰ ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗਾ। ਕੁੜੀ ਨੇ ਪਤੀ ਵਿਰੁੱਧ ਦਵਾਰਕਾ ਨਾਰਥ ਥਾਣੇ 'ਚ ਮਾਮਲਾ ਦਰਜ ਕਰਵਾਇਆ।
ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਔਰਤ ਅਨੁਸਾਰ ਵਿਆਹ ਤੋਂ ਪਹਿਲਾਂ ਜਿਤੇਂਦਰ ਖੁਦ ਨੂੰ ਡੀ.ਆਰ.ਡੀ.ਓ. 'ਚ ਤਾਇਨਾਤ ਦੱਸਦਾ ਸੀ। ਬਾਅਦ 'ਚ ਉਸ ਨੇ ਇਸਰੋ ਜੁਆਇਨ ਕਰਨ ਦੀ ਗੱਲ ਕਹੀ ਸੀ। ਉਸ ਨੇ ਇਸਰੋ ਅਤੇ ਡੀ.ਆਰ.ਡੀ.ਓ. ਦੇ ਆਈਕਾਰਡ ਵੀ ਦਿਖਾਏ ਸਨ। ਇਸ ਤੋਂ ਬਾਅਦ ਮਈ 'ਚ ਦੋਹਾਂ ਪਰਿਵਾਰਾਂ ਦੀ ਰਜਾਮੰਦੀ ਨਾਲ ਵਿਆਹ ਹੋਇਆ ਸੀ।