ਚੰਨ ਤੋਂ ਬਾਅਦ ਹੁਣ ਸੂਰਜ ਦੀ ਵਾਰੀ, ਇਸ ਦਿਨ ਲਾਂਚ ਹੋਵੇਗਾ ਇਸਰੋ ਦਾ ਸੂਰਜ ਮਿਸ਼ਨ
Saturday, Aug 26, 2023 - 01:45 PM (IST)
ਬੈਂਗਲੁਰੂ (ਭਾਸ਼ਾ)- ਚੰਦਰ ਮੁਹਿੰਮ ਦੀ ਸਫ਼ਲਤਾ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸੂਰਜ ਦਾ ਅਧਿਐਨ ਕਰਨ ਲਈ 2 ਸਤੰਬਰ ਨੂੰ ਕੀਤੇ ਜਾਣ ਵਾਲੇ ਸੂਰਜ ਮਿਸ਼ਨ ਦੇ ਲਾਂਚ ਦੀ ਤਿਆਰੀ ਕਰ ਰਿਹਾ ਹੈ। 'ਆਦਿਤਿਯ-ਐੱਲ1' ਪੁਲਾੜ ਯਾਨ ਨੂੰ ਸੌਰ ਕੋਰੋਨਾ (ਸੂਰਜ ਦੀ ਸਭ ਤੋਂ ਬਾਹਰੀ ਪਰਤਾਂ) ਦੇ ਰਿਮੋਟ ਨਿਰੀਖਣ ਅਤੇ ਐੱਲ1 (ਸੂਰਜ-ਧਰਤੀ ਲਾਗ੍ਰੇਂਜ ਬਿੰਦੂ) 'ਤੇ ਸੌਰ ਹਵਾ ਦੀ ਸਥਿਤੀ ਦੇ ਨਿਰੀਖਣ ਲਈ ਬਣਾਇਆ ਗਿਆ ਹੈ। ਐੱਲ1 ਧਰਤੀ ਤੋਂ ਕਰੀਬ 15 ਲੱਖ ਕਿਲੋਮੀਟਰ ਦੂਰ ਹੈ।
ਇਹ ਵੀ ਪੜ੍ਹੋ : ਦਾਨਪੇਟੀ 'ਚ ਮਿਲਿਆ 100 ਕਰੋੜ ਦਾ ਚੈੱਕ, ਕੈਸ਼ ਕਰਵਾਉਣ ਬੈਂਕ ਪੁੱਜਾ ਮੰਦਰ ਪ੍ਰਸ਼ਾਸਨ ਤਾਂ ਮਿਲੇ 17 ਰੁਪਏ
ਇਹ ਸੂਰਜ ਦੇ ਨਿਰੀਖਣ ਲਈ ਪਹਿਲਾ ਸਮਰਪਿਤ ਭਾਰਤੀ ਪੁਲਾੜ ਮਿਸ਼ਨ ਹੋਵੇਗਾ, ਜਿਸ ਨੂੰ ਪੁਲਾੜ ਏਜੰਸੀ ਇਸਰੋ ਵਲੋਂ ਲਾਂਚ ਕੀਤਾ ਜਾਵੇਗਾ। ਆਦਿਤਿਯ-ਐੱਲ1 ਮਿਸ਼ਨ ਦਾ ਟੀਚਾ ਐੱਲ1 ਦੇ ਚਾਰੇ ਪਾਸੇ ਪੰਧ ਤੋਂ ਸੂਰਜ ਦਾ ਅਧਿਐਨ ਕਰਨਾ ਹੈ। ਇਹ ਪੁਲਾੜ ਯਾਨ 7 ਪੇਲੋਡ ਲੈ ਕੇ ਜਾਵੇਗਾ, ਜੋ ਵੱਖ-ਵੱਖ ਵੇਵ ਬੈਂਡ 'ਚ ਫੋਟੋਸਫੇਅਰ (ਪ੍ਰਕਾਸ਼ਮੰਡਲ), ਕ੍ਰੋਮੋਸਫੇਅਰ (ਸੂਰਜ ਦੀ ਦਿਖਾਈ ਦੇਣ ਵਾਲੀ ਸਤਿਹ ਤੋਂ ਠੀਕ ਉੱਪਰੀ ਸਤਿਹ) ਅਤੇ ਸੂਰਜ ਦੀ ਸਭ ਤੋਂ ਬਾਹਰੀ ਪਰਤ (ਕੋਰੋਨਾ) ਦਾ ਨਿਰੀਖਣ ਕਰਨ 'ਚ ਮਦਦ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8