ISRO ਦੇ ਮਿਸ਼ਨ ''ਚ ਬਦਲਾਅ ਦਾ ਖੁਲਾਸਾ, ਇਸ ਦੇਸ਼ ਦੀ ਏਜੰਸੀ ਨਾਲ ਜੁੜਿਆ ਸੀ ਕੁਨੈਕਸ਼ਨ
Monday, Oct 26, 2020 - 01:41 AM (IST)
ਚੇਨਈ : ਇੱਕ ਵੈਬੀਨਾਰ 'ਚ ਇਸਰੋ ਦਾ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਸੀਨੀਅਰ ਵਿਗਿਆਨੀ ਡਾ. ਮਾਇਲਸਵਾਮੀ ਅੰਨਾਦੁਜਰਾਈ ਨੇ ਐਤਵਾਰ ਨੂੰ ਇਹ ਕਿੱਸਾ ਬਿਆਨ ਕੀਤਾ। ਦਰਅਸਲ ਸਾਲ 2011 'ਚ ਰੂਸ ਦੀ ਆਕਾਸ਼ ਏਜੰਸੀ ਨਾਲ ਮਿਸ਼ਨ ਚੰਦਰਯਾਨ-2 'ਤੇ ਕੰਮ ਹੋ ਰਿਹਾ ਸੀ, ਉਦੋਂ ਉਨ੍ਹਾਂ ਦੇ ਪਿੱਛੇ ਹਟਣ ਦੀ ਵਜ੍ਹਾ ਨਾਲ ਇਸਰੋ ਨੂੰ ਆਪਣੀ ਯੋਜਨਾ 'ਚ ਬਦਲਾਅ ਕਰਨਾ ਪਿਆ।
ਚੰਦਰ ਅਤੇ ਮੰਗਲ ਮਿਸ਼ਨ
ਭਾਰਤੀ ਪੁਲਾੜ ਖੋਜ ਸੰਗਠਨ ਦੇ ਸੀਨੀਅਰ ਅਧਿਕਾਰੀ ਅੰਨਾਦੁਜਾਰਾਈ ਨੇ ਕਿਹਾ ਕਿ ਦੋ ਸਾਲ ਬਾਅਦ 2013 'ਚ ਪਹਿਲਾਂ ਤੋਂ ਤੈਅ ਤਤਕਾਲੀਨ ਚੰਦਰਯਾਨ-2 'ਚ ਤਕਨੀਕੀ ਤਬਦੀਲੀ ਤੋਂ ਬਾਅਦ ਉਸ ਨੂੰ ਮਾਰਸ ਆਰਬੀਟਰ ਮਿਸ਼ਨ ਯਾਨੀ ਮੰਗਲਯਾਨ ਦੇ ਰੂਪ 'ਚ ਸੋਧ ਕਰਣ ਤੋਂ ਬਾਅਦ ਲਾਂਚ ਕੀਤਾ ਗਿਆ।
ਫਿਲਹਾਲ ਤਾਮਿਲਨਾਡੂ ਸਟੇਟ ਕਾਉਂਸਿਲ ਫਾਰ ਸਾਇੰਸ ਐਂਡ ਟੈਕਨੋਲਾਜੀ 'ਚ ਬਤੋਰ ਉਪ-ਪ੍ਰਧਾਨ ਕੰਮ ਕਰ ਰਹੇ ਡਾਕਟਰ ਅੰਨਾਦੁਜਰਾਈ ਨੇ ਆਈ.ਆਈ.ਟੀ. ਮਦਰਾਸ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ 'ਚ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਆਪਣੇ ਇਸਰੋ ਦੇ ਸਫਰ ਬਾਰੇ ਜਾਣਕਾਰੀ ਦਿੱਤੀ।