ਇਸਰੋ 23 ਜੂਨ ਨੂੰ ਪੀ.ਐੱਸ.ਐੱਲ.ਵੀ. ਦੇ ਮਾਧਿਅਮ ਨਾਲ ਲਾਂਚ ਕਰੇਗਾ 31 ਸੈਟੇਲਾਈਟਸ

06/22/2017 10:33:46 AM

ਬੈਂਗਲੁਰੂ— ਭਾਰਤ ਦੇ ਪੋਲਰ ਸੈਟੇਲਾਈਟ ਪ੍ਰੀਖਣ ਯਾਨ (ਪੀ.ਐੱਸ.ਐੱਲ.ਵੀ.) ਤੋਂ 23 ਜੂਨ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਤੋਂ ਕਾਰਟੋਸੇਟ-2 ਲੜੀ ਦੇ ਸੈਟੇਲਾਈਟ ਦਾ ਪ੍ਰੀਖਣ ਕੀਤਾ ਜਾਵੇਗਾ, ਜਿਸ ਦੇ ਨਾਲ 30 ਅਤੇ ਸੈਟੇਲਾਈਟ ਪੁਲਾੜ 'ਚ ਜਾਣਗੇ। ਇਸਰੋ ਨੇ ਵੀਰਵਾਰ ਨੂੰ ਕਿਹਾ ਕਿ ਪੀ.ਐੱਸ.ਐੱਲ.ਵੀ.-ਸੀ38 ਤੋਂ ਪ੍ਰਿਥਵੀ ਦੇ ਪ੍ਰੀਖਣ ਲਈ 712 ਕਿਲੋਗ੍ਰਾਮ ਦੇ ਕਾਰਟੋਸੈਟ-2 ਲੜੀ ਦੇ ਸੈਟੇਲਾਈਟ ਅਤੇ 30 ਸਾਥੀ ਸੈਟੇਲਾਈਟਾਂ ਨੂੰ ਪੁਲਾੜ 'ਚ ਭੇਜਿਆ ਜਾਵੇਗPunjabKesariਨਾਲ ਜਾਣ ਵਾਲੇ ਸੈਟੇਲਾਈਟਾਂ 'ਚ 14 ਦੇਸ਼ਾਂ ਦੇ 29 ਨੈਨੋ ਸੈਟੇਲਾਈਟ ਹਨ। ਇਨ੍ਹਾਂ ਦੇਸ਼ਾਂ 'ਚ ਆਸਟ੍ਰੇਲੀਆ, ਬੈਲਜ਼ੀਅਮ, ਚਿਲੀ, ਚੇਕ ਗਣਰਾਜ, ਫਿਨਲੈਂਡ, ਫਰਾਂਸ, ਜਰਮਨੀ, ਇਟਲੀ, ਜਾਪਾਨ, ਲਾਤਵੀਆ, ਲਿਥੁਆਨੀਆ, ਸਲੋਵਾਕੀਆ, ਬ੍ਰਿਟੇਨ ਅਤੇ ਅਮਰੀਕਾ ਹਨ। ਇਕ ਨੈਨੋ ਸੈਟੇਲਾਈਟ ਭਾਰਤ ਦਾ ਹੈ। ਇਸਰੋ ਨੇ ਕਿਹਾ ਕਿ ਪੀ.ਐੱਸ.ਐੱਲ.ਵੀ.-ਸੀ38 ਦਾ ਪ੍ਰੀਖਣ 23 ਜੂਨ ਨੂੰ ਸਵੇਰੇ 9.29 ਵਜੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਕੀਤਾ ਜਾਵੇਗਾ।


Related News